ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਡਿਪੋਰਟ! 16 ਖਿਡਾਰੀਆਂ ਦੀ ਜਾਨ ਲੈਣ ਦਾ ਦੋਸ਼

12/16/2023 6:21:28 AM

ਟੋਰਾਂਟੋ (ਆਈ.ਏ.ਐੱਨ.ਐੱਸ): ਪੰਜਾਬੀ ਮੂਲ ਦੇ ਕੈਨੇਡੀਅਨ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ, ਜੋ ਕਿ ਸਸਕੈਚਵਨ ਵਿਚ 2018 ਵਿਚ ਹੋਏ ਇਕ ਹਾਦਸੇ ਵਿਚ 16 ਨੌਜਵਾਨ ਹਾਕੀ ਖਿਡਾਰੀਆਂ ਨੂੰ ਮਾਰਨ ਦੇ ਦੋਸ਼ ਵਿਚ 8 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ, ਹੁਣ ਭਾਰਤ ਡਿਪੋਰਟ ਕੀਤੇ ਜਾਣ ਦੇ ਇਕ ਹੋਰ ਕਦਮ ਦੇ ਨੇੜੇ ਹੋ ਗਿਆ ਹੈ। ਇਕ ਸਾਬਕਾ ਅੰਤਰਰਾਸ਼ਟਰੀ ਵਿਦਿਆਰਥੀ, ਸਿੱਧੂ ਨੇ ਇਕ ਚੌਰਾਹੇ 'ਤੇ ਟ੍ਰੈਫਿਕ ਸਿਗਨਲ ਤੋੜ ਦਿੱਤਾ ਸੀ ਤੇ ਹਮਬੋਲਟ ਬ੍ਰੋਂਕੋਸ ਹਾਕੀ ਕਲੱਬ ਦੇ ਖਿਡਾਰੀਆਂ ਨੂੰ ਲੈ ਕੇ ਜਾ ਰਹੀ ਬੱਸ ਵਿਚ ਆਪਣਾ ਟਰੱਕ ਟ੍ਰਾਲਾ ਮਾਰਿਆ ਸੀ, ਜਿਸ ਨਾਲ 16 ਦੀ ਮੌਤ ਹੋ ਗਈ ਸੀ ਅਤੇ 13 ਜ਼ਖਮੀ ਹੋ ਗਏ ਸਨ। 

ਇਹ ਖ਼ਬਰ ਵੀ ਪੜ੍ਹੋ - Breaking News: ਪੰਨੂ ਦੇ ਕਤਲ ਦੀ ਸਾਜ਼ਿਸ਼ ਨੂੰ ਲੈ ਕੇ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਦਾ ਵੱਡਾ ਬਿਆਨ

ਇਕ ਸੰਘੀ ਅਦਾਲਤ ਨੇ ਵੀਰਵਾਰ ਨੂੰ ਸਿੱਧੂ ਦੀ ਦੇਸ਼ ਨਿਕਾਲੇ (Deportation) ਨੂੰ ਰੋਕਣ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸਿੱਧੂ ਨੂੰ ਭਾਰਤ ਡਿਪੋਰਟ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਜਸਕੀਰਤ ਸਿੱਧੂ ਨੂੰ ਇਸ ਸਾਲ ਦੇ ਸ਼ੁਰੂ ਵਿਚ ਪੈਰੋਲ ਮਿਲੀ ਸੀ। ਉਸ ਨੇ ਅਪੀਲ ਕੀਤੀ ਸੀ ਕਿ ਉਸ ਦੀ ਦੇਸ਼ ਨਿਕਾਲੇ ਨੂੰ ਰੋਕਿਆ ਜਾਵੇ ਕਿਉਂਕਿ ਉਸ ਦਾ ਦੁਖਾਂਤ ਤੋਂ ਪਹਿਲਾਂ ਦਾ ਰਿਕਾਰਡ ਸਾਫ਼ ਸੀ। ਉਸ ਦੇ ਵਕੀਲ ਮਾਈਕਲ ਗ੍ਰੀਨ ਨੇ ਬੇਨਤੀ ਕੀਤੀ ਕਿ ਉਸ ਦੇ ਦੇਸ਼ ਨਿਕਾਲੇ ਲਈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਸਿਫ਼ਾਰਸ਼ ਨੂੰ ਰੋਕਿਆ ਜਾਵੇ। 

ਇਹ ਖ਼ਬਰ ਵੀ ਪੜ੍ਹੋ - 350 ਕਰੋੜ ਰੁਪਏ ਮਿਲਣ ਮਗਰੋਂ ਕਾਂਗਰਸੀ MP ਧੀਰਜ ਸਾਹੂ ਦਾ ਪਹਿਲਾ ਬਿਆਨ, ਦੱਸਿਆ ਕਿੱਥੋਂ ਆਇਆ ਇੰਨਾ ਪੈਸਾ

ਸਿੱਧੂ ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ ਚੀਫ਼ ਜਸਟਿਸ ਪਾਲ ਕ੍ਰੈਂਪਟਨ ਨੇ ਕਿਹਾ, "ਇਸ ਅਦਾਲਤ ਵਿਚ ਸਿੱਧੂ ਦੀਆਂ ਅਰਜ਼ੀਆਂ ਦੇ ਅੰਦਰਲੇ ਤੱਥ ਸ਼ਾਮਲ ਸਾਰੇ ਲੋਕਾਂ ਲਈ ਵਿਨਾਸ਼ਕਾਰੀ ਸਨ। ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ, ਬਹੁਤ ਸਾਰੇ ਜ਼ਖ਼ਮੀ ਹੋ ਗਏ ਤੇ ਬਹੁਤ ਸਾਰੀਆਂ ਉਮੀਦਾਂ ਅਤੇ ਸੁਪਨੇ ਚਕਨਾਚੂਰ ਹੋ ਗਏ। ਬਦਕਿਸਮਤੀ ਨਾਲ, ਇਸ ਅਦਾਲਤ ਦਾ ਕੋਈ ਵੀ ਫ਼ੈਸਲਾ ਉਨ੍ਹਾਂ ਦੁਖਦਾਈ ਨਤੀਜਿਆਂ ਨੂੰ ਬਦਲ ਨਹੀਂ ਸਕਦਾ।" ਸਿੱਧੂ ਨੂੰ ਭਾਰਤ ਡਿਪੋਰਟ ਕਰਨ ਦੇ ਫ਼ੈਸਲੇ ਨੂੰ ਜਾਇਜ਼ ਠਹਿਰਾਉਂਦੇ ਹੋਏ ਜੱਜ ਨੇ ਕਿਹਾ, “ਅਧਿਕਾਰੀ ਦਾ ਫ਼ੈਸਲਾ ਉਚਿਤ, ਪਾਰਦਰਸ਼ੀ ਅਤੇ ਸਮਝਦਾਰੀ ਵਾਲਾ ਸੀ। ਇਹ ਵਿਸ਼ਲੇਸ਼ਣ ਦੀ ਅੰਦਰੂਨੀ ਤੌਰ 'ਤੇ ਇਕਸਾਰ ਅਤੇ ਤਰਕਸ਼ੀਲ ਲੜੀ ਨੂੰ ਵੀ ਦਰਸਾਉਂਦਾ ਹੈ।" ਸਿੱਧੂ ਦਾ ਆਪਣੇ ਦੇਸ਼ ਨਿਕਾਲੇ ਨੂੰ ਰੋਕਣ ਦਾ ਆਖਰੀ ਉਪਾਅ ਮਨੁਖਤਾ ਅਤੇ ਹਮਦਰਦੀ ਦੇ ਆਧਾਰ 'ਤੇ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

Anmol Tagra

This news is Content Editor Anmol Tagra