ਆਸਟਰੇਲੀਆ ''ਚ ਇਨ੍ਹਾਂ ਪੰਜਾਬਣ ਕੁੜੀਆਂ ਨੇ ਕੀਤਾ ਕਮਾਲ, ਬੱਸ ਡਰਾਈਵਰ ਬਣ ਕੇ ਰਚਿਆ ਇਤਿਹਾਸ (ਦੇਖੋ ਤਸਵੀਰਾਂ)

02/15/2017 2:28:44 PM

ਸਿਡਨੀ— ਔਰਤਾਂ ਮਰਦਾਂ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹਨ ਅਤੇ ਉਹ ਮਰਦਾਂ ਦੇ ਬਰਾਬਰ ਹਰ ਕੰਮ ਕਰ ਸਕਦੀਆਂ ਹਨ। ਇਸ ਗੱਲ ਨੂੰ ਆਸਟਰੇਲੀਆ ਦੇ ਸ਼ਹਿਰ ਸਿਡਨੀ ''ਚ ਰਹਿੰਦੀਆਂ ਦੋ ਪੰਜਾਬਣ ਕੁੜੀਆਂ ਨੇ ਸੱਚ ਸਾਬਤ ਕਰ ਦਿੱਤਾ ਹੈ। ਅਮਨਦੀਪ ਅਤੇ ਹਰਮਨ ਨਾਮੀ ਇਹ ਦੋਵੇਂ ਕੁੜੀਆਂ ਆਸਟਰੇਲੀਆ ਦੀ ''ਹਿੱਲਜ਼ ਬੱਸ'' ਨਾਮੀ ਕੰਪਨੀ ''ਚ ਬੱਸ ਡਰਾਈਵਰ ਵਜੋਂ ਭਰਤੀ ਹੋਈਆਂ ਹਨ। ਦੱਸ ਦਈਏ ਕਿ ਹਿੱਲਜ਼ ਬੱਸ ਆਸਟਰੇਲੀਆ ਦੀ ਸਭ ਤੋਂ ਵੱਡੀ ਬੱਸ ਕੰਪਨੀ ਹੈ। ਗੱਲ ਜੇਕਰ ਆਸਟਰੇਲੀਆ ਦੀ ਕੀਤੀ ਜਾਵੇ ਤਾਂ ਇੱਥੇ ਔਰਤਾਂ ਲਈ ਬੱਸ ਅਤੇ ਟਰੱਕ ਚਲਾਉਣਾ ਆਮ ਜਿਹੀ ਗੱਲ ਹੈ ਪਰ ਭਾਰਤ ਵਰਗੇ ਦੇਸ਼ ''ਚ ਅੱਜ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਕਿੱਤਾ ਮਰਦਾਂ ਦਾ ਹੈ ਅਤੇ ਔਰਤ ਨੂੰ ਸ਼ੋਭਾ ਨਹੀਂ ਦਿੰਦਾ ਹੈ ਪਰ ਅਮਨ ਅਤੇ ਹਰਮਨ ਨੇ ਇਸ ਮਿੱਥ ਨੂੰ ਸਿਰੇ ਤੋਂ ਤੋੜ ਦਿੱਤਾ ਹੈ।