ਇਸ ਦੇਸ਼ ਨੇ ਬੈਨ ਕੀਤੀ PUBG, ਦੱਸਿਆ ਇਹ ਕਾਰਣ

07/18/2020 10:09:33 PM

ਇਸਲਾਮਾਬਾਦ-ਪਾਕਿਸਾਤਨ 'ਚ ਇਮਰਾਨ ਖਾਨ ਸਰਕਾਰ ਨੇ ਆਨਲਾਈਨ ਮਲਟੀਪਲੇਅਰ ਗੇਮ ਪਬਜੀ 'ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਸਰਕਾਰ ਨੇ ਇਸ ਗੇਮ ਨੂੰ  ਇਸਲਾਮ ਵਿਰੋਧੀ ਦੱਸਦੇ ਹੋਏ ਕਿਹਾ ਕਿ ਇਸ ਗੇਮ ਦੀ ਨੌਜਵਾਨਾਂ ਨੂੰ ਆਦਤ ਪੈ ਜਾਂਦੀ ਹੈ। ਸਰਕਾਰ ਨੇ ਇਹ ਵੀ ਕਿਹਾ ਕਿ ਇਸ ਗੇਮ ਕਾਰਣ ਨੌਜਵਾਨਾਂ ਦੇ ਸਰੀਰਿਕ ਅਤੇ ਮਾਨਸਿਕ ਸਿਹਤ 'ਤੇ ਬੁਰਾ ਅਸਰ ਪੈ ਰਿਹਾ ਹੈ।

ਪਾਕਿਸਤਾਨ ਸਰਕਾਰ ਨੇ ਕਿਉਂ ਲਗਾਇਆ ਬੈਨ
ਪਾਕਿਸਤਾਨ ਟੈਲੀਕਮਿਊਨੀਕੇਸ਼ ਅਥਾਰਿਟੀ ਮੁਤਾਬਕ ਪਾਕਿਸਤਾਨ 'ਚ ਪਬਜੀ ਦੇ ਕਾਰਣ ਨੌਜਵਾਨਾਂ 'ਤੇ ਕਈ ਤਰ੍ਹਾਂ ਦੇ ਮਾਨਸਿਕ ਦਬਾਅ ਪੈ ਰਹੇ ਹਨ। ਅਜਿਹੇ 'ਚ ਨੌਜਵਾਨਾਂ 'ਚ ਆਤਮ ਹੱਤਿਆ ਦੇ ਮਾਮਲੇ ਵੀ ਤੇਜ਼ੀ ਨਾਲ ਵਧੇ ਹਨ। ਇਸ ਸਰਕਾਰੀ ਏਜੰਸੀ ਨੇ ਇਸਲਾਮਾਬਾਦ ਹਾਈਕੋਰਟ 'ਚ ਸੁਣਵਾਈ ਦੌਰਾਨ ਕਿਹਾ ਕਿ ਪਬਜੀ ਗੇਮ 'ਚ ਕੁਝ ਦ੍ਰਿਸ਼ ਇਸਲਾਮ ਵਿਰੋਧੀ ਹੁੰਦੇ ਹਨ। ਜਿਨ੍ਹਾਂ ਨੂੰ ਪਾਕਿਸਤਾਨ 'ਚ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ।

ਇਮਰਾਨ ਪਾਰਟੀ ਨੂੰ ਹੋਵੇਗਾ ਨੁਕਸਾਨ!
ਮੰਨਿਆ ਜਾ ਰਿਹਾ ਹੈ ਕਿ ਦੇਸ਼ 'ਚ ਪਬਜੀ ਬੈਨ ਕਰਨ 'ਤੇ ਪ੍ਰਧਾਨ ਮੰਤਰੀ ਇਰਮਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਪਾਕਿਸਤਾਨ ਨੂੰ ਚੋਣਾਂ 'ਚ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਐਪ ਨੌਜਵਾਨਾਂ ਵਿਚਾਲੇ ਕਾਫੀ ਮਸ਼ਹੂਰ ਹੈ। ਅਜਿਹੇ 'ਚ ਬੈਨ ਕੀਤੇ ਜਾਣ ਨਾਲ ਨੌਜਵਾਨ ਵੋਟਰ ਇਮਰਾਨ ਦੀ ਪਾਰਟੀ ਤੋਂ ਦੂਰ ਜਾ ਸਕਦੇ ਹਨ। ਹਾਲਾਂਕਿ ਪਬਜੀ ਬੈਨ ਕਰਨ ਨੂੰ ਲੈ ਕੇ ਇਮਰਾਨ ਸਰਕਾਰ ਨੂੰ ਸਪੋਰਟ ਕਰਨ ਵਾਲਿਆਂ ਨੂੰ ਵੀ ਕੋਈ ਕਮੀ ਨਹੀਂ ਹੈ।

ਟਿਕਟਾਕ ਨੂੰ ਬੈਨ ਕਰਨ ਦੀ ਅਰਜ਼ੀ ਦਾਖਲ
ਪਾਕਿਸਾਤਨ 'ਚ ਚੀਨ ਦੀ ਮਸ਼ਹੂਰ ਵੀਡੀਓ ਐਪ ਟਿਕਟਾਕ ਨੂੰ ਬੈਨ ਕਰਨ ਲਈ ਵੀ ਅਰਜ਼ੀ ਦਾਖਲ ਕੀਤੀ ਗਈ ਹੈ। ਹਾਲਾਂਕਿ ਪਾਕਿਸਤਾਨ 'ਚ ਇਸ ਨੂੰ ਬੈਨ ਕਰਨ ਨੂੰ ਲੈ ਕੇ ਧਾਰਮਿਕ ਕਾਰਣ ਦਿੱਤਾ ਗਿਆ ਹੈ। ਅਰਜ਼ੀ 'ਚ ਕਿਹਾ ਗਿਆ ਹੈ ਕਿ ਟਿਕਟਾਕ ਰਾਹੀਂ ਇਸਲਾਮ ਵਿਰੋਧੀ ਕੰਟੈਂਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾ ਰਹੇ ਹਨ। ਅਜਿਹੇ 'ਚ ਪਾਕਿਸਤਾਨ ਸਰਕਾਰ ਇਸ ਐਪ ਨੂੰ ਬੈਨ ਕੀਤੇ ਜਾਣ ਨੂੰ ਲੈ ਕੇ ਵਿਚਾਰ ਕਰ ਰਹੀ ਹੈ।

ਪਬਜੀ ਕਾਰਣ ਪਾਕਿਸਤਾਨ 'ਚ ਆਤਮ ਹੱਤਿਆ ਦੇ ਤਿੰਨ ਮਾਮਲੇ
ਪਾਕਿਸਤਾਨੀ ਮੀਡੀਆ ਮੁਤਾਬਕ ਪਬਜੀ ਗੇਮ ਕਾਰਣ ਨੌਜਵਾਨਾਂ 'ਚ ਆਤਮ ਹੱਤਿਆ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਨੇ ਦੱਸਿਆ ਕਿ ਇਸ 'ਤੇ ਗੇਮ 'ਚ ਦਿੱਤੇ ਜਾਣ ਵਾਲੇ ਟਾਕਸ ਨੂੰ ਪੂਰਾ ਕਰਨ ਦਾ ਦਬਾਅ ਸੀ। ਟਾਸਕ ਨੂੰ ਪੂਰਾ ਨਾ ਕਰ ਸਕਣ ਕਾਰਣ ਇਨ੍ਹਾਂ ਤਿੰਨਾਂ ਨੇ ਆਮਤ ਹੱਤਿਆ ਕੀਤੀ।

Karan Kumar

This news is Content Editor Karan Kumar