ਇਮਰਾਨ ਦੇ ਮੰਤਰੀ ਨੇ ਲਵਾਏ ਹਿੰਦੂ ਵਿਰੋਧੀ ਪੋਸਟਰ, ਫਿਰ ਮੰਗਣੀ ਪਈ ਮੁਆਫੀ

02/07/2020 2:30:41 PM

ਲਾਹੌਰ- ਕਸ਼ਮੀਰ ਇਕਜੁੱਟਤਾ ਦਿਵਸ 'ਤੇ ਲਾਹੌਰ ਵਿਚ ਤਹਿਰੀਕ-ਏ-ਇਨਸਾਫ ਦੇ ਨੇਤਾ ਅਕਰਮ ਉਸਮਾਨ ਨੇ ਹਿੰਦੂ ਵਿਰੋਧੀ ਪੋਸਟਰ ਲਵਾਏ ਸਨ। ਪੋਸਟਰ ਦੇ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਉਹਨਾਂ ਦੀ ਜੰਮ ਕੇ ਨਿੰਦਾ ਹੋਣੀ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਮੰਤਰੀ ਨੇ ਹਿੰਦੂ ਵਿਰੋਧੀ ਪੋਸਟਰਾਂ ਨੂੰ ਲਾਹੌਰ ਦੀ ਕੰਧਾਂ ਤੋਂ ਹਟਾਇਆ ਹੈ ਤੇ ਇਹਨਾਂ ਪੋਸਟਰਾਂ ਲਈ ਮੁਆਫੀ ਮੰਗੀ ਹੈ।

ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਪੀਟੀਆਈ ਲਾਹੌਰ ਦੇ ਜਨਰਲ ਸਕੱਤਰ ਅਕਰਮ ਉਸਮਾਨ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਮੁਹੰਮਦ ਅਲੀ ਜਿੰਨਾ ਦੀ ਤਸਵੀਰ ਵਾਲੇ ਬੈਨਰਾਂ ਨੂੰ ਕਸ਼ਮੀਰ ਇਕਜੁੱਟਤਾ ਦਿਵਸ ਦੇ ਸਬੰਧ ਵਿਚ ਕਸ਼ਮੀਰ ਦੀਆਂ ਸੜਕਾਂ 'ਤੇ ਲਗਵਾਇਆ ਸੀ। ਵੀਰਵਾਰ ਨੂੰ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ ਨੇ ਕਿਹਾ ਕਿ ਪੀਟੀਆਈ ਦੇ ਜਨਰਲ ਸਕੱਤਰ ਵਲੋਂ ਕੀਤੀ ਗਈ ਹਰਕਤ ਸ਼ਰਮਨਾਕ ਹੈ। ਸੋਸ਼ਲ ਮੀਡੀਆ 'ਤੇ ਨਿੰਦਾ ਤੋਂ ਬਾਅਦ ਉਸਮਾਨ ਨੇ ਟਵਿੱਟਰ 'ਤੇ ਮੁਆਫੀ ਮੰਗਦੇ ਹੋਏ ਲਿਖਿਆ ਕਿ ਮੈਂ ਸਰਹੱਦ ਦੇ ਦੋਵਾਂ ਪਾਸੇ ਦੇ ਸਾਂਤੀ ਚਾਹੁਣ ਵਾਲੇ ਹਿੰਦੁਆਂ ਤੋਂ ਮੁਆਫੀ ਮੰਗਦਾ ਹਾਂ। ਜਿਵੇਂ ਹੀ ਮੇਰੇ ਸਾਹਮਣੇ ਇਹ ਗੱਲ ਆਈ, ਮੈਂ ਸਾਰੇ ਪੋਸਟਰ ਵਾਪਸ ਲੈ ਲਏ। ਹਾਲਾਂਕਿ ਆਪਣੀ ਕਰਤੂਤ 'ਤੇ ਸਫਾਈ ਦਿੰਦੇ ਹੋਏ ਉਸਮਾਨ ਨੇ ਕਿਹਾ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਣਾ ਚਾਹੁੰਦੇ ਸਨ ਪਰ ਪ੍ਰਿੰਟਰ ਨੇ ਗਲਤੀ ਨਾਲ ਮੋਦੀ ਦੀ ਥਾਂ ਹਿੰਦੂ ਛਾਪ ਦਿੱਤਾ।

ਇਸ ਤੋਂ ਪਹਿਲਾਂ ਪਿਛਲੇ ਸਾਲ ਮਾਰਚ ਮਹੀਨੇ ਪੀਟੀਆਈ ਦੇ ਫੈਯਾਜੁਲ ਹਸਨ ਚੌਹਾਨ ਨੂੰ ਹਿੰਦੂ ਵਿਰੋਧੀ ਬਿਆਨ ਦੇ ਲਈ ਪੰਜਾਬ ਸੂਚਨਾ ਤੇ ਸੰਸਕ੍ਰਿਤੀ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਹਿੰਦੂ ਭਾਈਚਾਰੇ ਦੇ ਖਿਲਾਫ ਅਪਮਾਨਜਨਕ ਟਿੱਪਣੀ 'ਤੇ ਸੋਸ਼ਲ ਮੀਡੀਆ 'ਤੇ ਉਹਨਾਂ ਦੀ ਸਖਤ ਨਿੰਦਾ ਹੋਈ ਸੀ। ਹਾਲਾਂਕਿ ਉਹ ਚਾਰ ਮਹੀਨੇ ਬਾਅਦ ਪੰਜਾਬ ਦੀ ਕੈਬਨਿਟ ਵਿਚ ਪਰਤ ਆਏ ਸਨ।

Baljit Singh

This news is Content Editor Baljit Singh