ਬੁਢਾਪੇ ''ਚ ਕਰ ਬੈਠਾ ਸੀ ਜਵਾਨ ਕੁੜੀ ਨਾਲ ਪਿਆਰ, ਦਗਾ ਮਿਲਣ ''ਤੇ ਕਹੀ ਇਹ ਗੱਲ

11/13/2017 12:01:54 PM

ਬ੍ਰਿਟੇਨ (ਬਿਊਰੋ)— ਪਿਆਰ ਦੀ ਕੋਈ ਸੀਮਾ ਅਤੇ ਉਮਰ ਨਹੀਂ ਹੁੰਦੀ। ਇਸੇ ਗੱਲ ਨੂੰ ਸਹੀ ਸਾਬਤ ਕਰਦੇ ਹੋਏ ਬ੍ਰਿਟੇਨ ਦੇ ਰੌਨ ਸ਼ੇਫਰਡ ਨੇ ਇਕ ਤੋਂ ਬਾਅਦ ਇਕ ਅੱਠ ਵਿਆਹ ਕੀਤੇ ਅਤੇ ਹੁਣ ਉਹ ਨੌਵੇਂ ਵਿਆਹ ਦੀ ਤਿਆਰੀ ਕਰ ਰਹੇ ਹਨ ਪਰ ਅਚਾਨਕ ਅਜਿਹਾ ਕੁਝ ਹੋਇਆ ਕਿ ਉਨ੍ਹਾਂ ਦੀ ਹੋਣ ਵਾਲੀ ਪਤਨੀ ਗਾਇਬ ਹੋ ਗਈ।
ਬ੍ਰਿਟੇਨ ਵਿਚ ਸਭ ਤੋਂ ਜ਼ਿਆਦਾ ਵਿਆਹ ਕਰਨ ਵਾਲਾ ਵਿਅਕਤੀ
69 ਸਾਲਾ ਰੌਨ ਦੇ ਨਾਂ ਇਕ ਰਿਕਾਰਡ ਦਰਜ ਹੈ। ਉਨ੍ਹਾਂ ਨੇ ਬ੍ਰਿਟੇਨ ਵਿਚ ਸਭ ਤੋਂ ਜ਼ਿਆਦਾ ਵਿਆਹ ਕਰਨ ਦਾ ਰਿਕਾਰਡ ਬਣਾਇਆ ਹੈ। ਹਾਲੇ ਤੱਕ ਉਨ੍ਹਾਂ ਨੇ 8 ਵਿਆਹ ਕੀਤੇ ਹਨ। ਆਪਣੀਆਂ ਪਹਿਲੀਆਂ 8 ਪਤਨੀਆਂ ਤੋਂ ਤਲਾਕ ਲੈਣ ਮਗਰੋਂ ਫਿਲਹਾਲ ਆਪਣੀ ਉਮਰ ਤੋਂ ਵੀ ਘੱਟ ਉਮਰ ਦੀ ਲੜਕੀ ਨੂੰ ਡੇਟ ਕਰ ਰਹੇ ਸਨ। ਦੋਵੇਂ ਜਲਦੀ ਵਿਆਹ ਕਰਨ ਵਾਲੇ ਸਨ ਪਰ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ 28 ਸਾਲਾ ਪ੍ਰੇਮਿਕਾ ਕ੍ਰਿਸਟਲ ਲਲੇਕ ਉਨ੍ਹਾਂ ਨੂੰ ਛੱਡ ਕੇ ਕਿਸੇ ਹੋਰ ਨਾਲ ਭੱਜ ਗਈ। ਇਸ ਨਾਲ ਰੌਨ ਦਾ ਦਿਲ ਟੁੱਟ ਗਿਆ ਹੈ। ਰੌਨ ਨੂੰ ਲੱਗਦਾ ਸੀ ਕਿ ਕ੍ਰਿਸਟਲ ਦੇ ਰੂਪ ਵਿਚ ਉਨ੍ਹਾਂ ਨੂੰ ਜ਼ਿੰਦਗੀ ਦਾ ਸਹੀ ਜੀਵਨਸਾਥੀ ਮਿਲ ਗਿਆ ਹੈ। ਰੌਨ ਨੇ ਕ੍ਰਿਸਟਲ ਨੂੰ ਉਦੋਂ ਪ੍ਰਪੋਜ਼ ਕੀਤਾ ਸੀ, ਜਦੋਂ ਉਹ ਉਨ੍ਹਾਂ ਨਾਲ ਫਿਲੀਪੀਨਜ਼ ਵਿਚ ਕ੍ਰਿਸਮਸ ਦੀਆਂ ਛੁੱਟੀਆਂ ਮਨਾ ਰਹੀ ਸੀ। ਇਸ ਤੋਂ ਪਹਿਲਾਂ ਕੀਤੇ ਵਿਆਹਾਂ ਵਿਚੋਂ ਰੌਨ ਦੇ ਅੱਠ ਬੱਚੇ ਹਨ। ਕ੍ਰਿਸਟਲ ਉਨ੍ਹਾਂ ਨੇ ਸਭ ਤੋਂ ਵੱਡੇ ਬੇਟੇ ਤੋਂ ਵੀ ਛੋਟੀ ਉਮਰ ਦੀ ਸੀ।
ਹੁਣ ਇਹ ਮਹਿਸੂਸ ਕਰਦੇ ਹਨ ਰੌਨ
ਆਪਣੀ ਪ੍ਰੇਮਿਕਾ ਦੇ ਭੱਜ ਜਾਣ ਮਗਰੋਂ ਹੁਣ ਰੌਨ ਨੂੰ ਅਜਿਹਾ ਲੱਗ ਰਿਹਾ ਹੈ ਕਿ ਕ੍ਰਿਸਟਲ ਦਾ ਕਿਸੇ ਹੋਰ ਨਾਲ ਅਫੇਅਰ ਸੀ। ਇਸ ਲਈ ਉਹ ਉਸ ਨਾਲ ਭੱਜ ਗਈ ਹੈ। ਰੌਨ ਨੂੰ ਇਸ ਗੱਲ ਦਾ ਬੁਰਾ ਲੱਗ ਰਿਹਾ ਹੈ ਕਿ ਕ੍ਰਿਸਟਲ ਨੇ ਉਸ ਨੂੰ ਮੂਰਖ ਬਣਾਇਆ। ਅਸਲ ਵਿਚ ਧਰਮ ਦੇ ਬਹਾਨੇ ਕ੍ਰਿਸਟਲ ਨੇ ਰੌਨ ਨੂੰ ਖੁਦ ਨੂੰ ਟਚ ਵੀ ਨਹੀਂ ਸੀ ਕਰਨ ਦਿੱਤਾ। ਰੌਨ ਕ੍ਰਿਸਟਲ ਦਾ ਪਿਆਰ ਪਾਉਣ ਲਈ ਉਸ ਨੂੰ ਮਹਿੰਗੇ ਤੋਹਫੇ ਦਿੰਦਾ ਰਿਹਾ ਪਰ ਅੰਤ ਵਿਚ ਉਹ ਕਿਸੇ ਹੋਰ ਨਾਲ ਭੱਜ ਗਈ।