ਪ੍ਰਦਰਸ਼ਨਾਂ ਕਾਰਨ ਟਰੰਪ ਨੂੰ ਹੱਤਿਆ ਦੀ ਬਜਾਏ ਲੁੱਟਖੋਹ ਦੇ ਬਾਰੇ ਟਵੀਟ ਕਰਨ ਦਾ ਮਿਲਿਆ ਮੌਕਾ

06/01/2020 7:45:57 PM

ਨਿਊਯਾਰਕ - ਨਿਊਯਾਰਕ ਦੇ ਗਵਰਨਰ ਐਂਡਿ੍ਰਓ ਕੁਓਮੋ ਨੇ ਪ੍ਰਦਰਸ਼ਨਕਾਰੀਆਂ ਤੋਂ ਅਪੀਲ ਕੀਤੀ ਹੈ ਕਿ ਪੁਲਸ ਅਧਿਕਾਰੀ ਦੇ ਹੱਥੋਂ ਹੋਈ ਅਫਰੀਕੀ-ਅਮਰੀਕੀ ਦੀ ਹੱਤਿਆ ਖਿਲਾਫ ਪ੍ਰਦਰਸ਼ਨ ਦੌਰਾਨ ਹਿੰਸਾ ਨਾ ਕਰਨ। ਉਨ੍ਹਾਂ ਕਿਹਾ ਕਿ ਹਿੰਸਕ ਪ੍ਰਦਰਸ਼ਨਾਂ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪੁਲਸ ਅਧਿਕਾਰੀ ਵੱਲੋਂ ਹੱਤਿਆ ਕਰਨ ਦੀ ਬਜਾਏ ਲੁੱਟ ਦੇ ਬਾਰੇ ਵਿਚ ਟਵੀਟ ਕਰਨ ਦਾ ਮੌਕ ਮਿਲ ਰਿਹਾ ਹੈ। 

ਅਮਰੀਕਾ ਵਿਚ 25 ਮਈ ਨੂੰ ਇਕ ਸ਼ਵੇਤ ਪੁਲਸ ਕਰਮੀ ਵੱਲੋਂ ਅਸ਼ਵੇਤ ਵਿਅਕਤੀ ਜਾਰਜ ਫਲਾਇਡ (46) ਦੀ ਹੱਤਿਆ ਖਿਲਾਫ ਪੂਰੇ ਅਮਰੀਕਾ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿਚਾਲੇ ਕੁਓਮੋ ਨੇ ਇਹ ਬਿਆਨ ਦਿੱਤਾ ਹੈ। ਟਰੰਪ ਨੇ ਐਤਵਾਰ ਨੂੰ ਸਿਲਸਿਲੇਵਾਰ ਟਵੀਟ ਵਿਚ ਪ੍ਰਦਰਸ਼ਨ ਦੌਰਾਨ ਹਿੰਸਾ ਦੀ ਨਿੰਦਾ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਅਰਾਜਕ ਤੱਕ ਕਰਾਰ ਦਿੰਦੇ ਹੋਏ ਉਨ੍ਹਾਂ 'ਤੇ ਦੁਕਾਨਾਂ ਨੂੰ ਲੁੱਟਣ ਅਤੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਸੀ। ਕੁਓਮੋ ਨੇ ਕਿਹਾ ਕਿ ਜਦ ਤੁਸੀਂ ਹਿੰਸਕ ਹੁੰਦੇ ਹੋ ਤਾਂ ਇਸ ਨਾਲ ਦੋਸ਼ਾਂ ਚੋਂ ਬਚਣ ਦਾ ਬਹਾਨਾ ਮਿਲ ਜਾਂਦਾ ਹੈ। ਇਸ ਨਾਲ ਅਮਰੀਕਾ ਦੇ ਰਾਸ਼ਟਰਪਤੀ ਨੂੰ ਇਕ ਪੁਲਸ ਅਧਿਕਾਰੀ ਵੱਲੋਂ ਕੀਤੀ ਗਈ ਹੱਤਿਆ ਦੇ ਬਜਾਏ ਲੁੱਟ ਦੇ ਬਾਰੇ ਵਿਚ ਟਵੀਟ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਨਾਲ ਫੈਡਰਲ ਸਰਕਾਰ ਨੂੰ ਜੋ ਚੱਲ ਰਿਹਾ ਹੈ ਉਸ ਦਾ ਸਿਆਸੀਕਰਣ ਕਰਨ ਅਤੇ ਕੱਟੜਪੰਥੀਆਂ ਨੂੰ ਦੋਸ਼ੀ ਦੱਸਣ ਦਾ ਮੌਕਾ ਮਿਲ ਰਿਹਾ ਹੈ। ਕੁਓਮੋ ਨੇ ਹਿੰਸਾ ਦੇ ਕਦੇ ਕੰਮ ਨਾ ਆਉਣ ਦੀ ਗੱਲ 'ਤੇ ਜ਼ੋਰ ਦਿੰਦੇ ਹੋਏ ਸ਼ਾਂਤੀ ਦੀ ਅਪੀਲ ਕੀਤੀ।

Khushdeep Jassi

This news is Content Editor Khushdeep Jassi