ਮਾਨਤੋਵਾ ''ਚ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ਼ ਰੋਸ ਮੁਜ਼ਾਹਰਾ ਅੱਜ

10/03/2020 12:36:44 PM

ਮਿਲਾਨ, (ਸਾਬੀ ਚੀਨੀਆ)- ਭਾਰਤ ਸਰਕਾਰ ਵੱਲੋਂ ਦੇਸ਼ਾਂ ਦੇ ਕਿਸਾਨਾਂ ਅਤੇ ਮਜਦੂਰਾਂ ਦੇ ਹੱਕਾਂ ਤੇ ਡਾਕੇ ਮਾਰਦੇ ਕਿਸਾਨ ਵਿਰੋਧੀ ਬਿੱਲ ਖਿਲਾਫ ਇਟਲੀ ਦੇ ਜਿਲ੍ਹਾ ਮਾਨਤੋਵਾ ਵਿਖੇ ਹੋ ਰਹੇ ਰੋਸ ਮੁਜਾਹਰੇ ਵਿਚ ਸਮੂਹ ਕਿਸਾਨ ਸਮਰਥਕ ਅਤੇ ਜੱਥੇਬੰਦੀਆਂ ਜਰੂਰ ਪਹੁੰਚਣ ਤਾਂ ਜੋ ਕਿਸਾਨ ਵੀਰਾਂ ਅਤੇ ਦੇਸ਼ ਦੇ ਮਜ਼ਦੂਰਾਂ ਨਾਲ ਹੋ ਰਹੇ ਧੱਕੇ ਨੂੰ ਰੋਕਣ ਲਈ ਇਸ ਕਾਲੇ ਕਾਨੂੰਨ ਖਿਲਾਫ ਅਵਾਜ਼ ਬੁਲੰਦ ਕਰ ਸਕੀਏ।
                                 

ਇਸ ਰੋਸ ਮੁਜ਼ਾਹਰੇ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਰਾਜਵਿੰਦਰ ਸਿੰਘ ਸਵਿਟਜਰਲੈਂਡ, ਦਿਲਬਾਗ ਸਿੰਘ ਚਾਨਾ, ਸੁਖਚੈਨ ਸਿੰਘ ਮਾਨ, ਹਰਕੀਤ ਸਿੰਘ ਮਾਧੋਝੰਡਾ ਅਤੇ ਹਰਪ੍ਰੀਤ ਸਿੰਘ ਜੀਰਾ ਨੇ ਆਖਿਆ ਕਿ ਕਿਸਾਨਾਂ ਦੇ ਹੱਕ ਵਿਚ ਹਾਹ ਦਾ ਨਾਅਰਾ ਮਾਰਨਾ ਅਤੇ ਅਵਾਜ਼ ਉਠਾਉਣੀ ਸਾਡਾ ਸਭ ਦਾ ਮੁੱਢਲਾ ਫਰਜ਼ ਹੈ ਸੋ ਸਾਰੇ ਵੀਰ ਆਪਣੇ ਫਰਜਾਂ ਨੂੰ ਪਹਿਚਾਣ ਦੇ ਹੋਏ ਇਸ ਰੋਸ ਮੁਜਾਹਰੇ ਵਿਚ ਜਰੂਰ ਪੁੱਜਣ (3 ਅਕਤੂਬਰ ਸ਼ਾਮੀ 3 ਵਜੇ ਤੋਂ 6 ਵਜੇ ਤੱਕ ) ਮਾਨਤੋਵਾ ਕਮੂਨੇ ਵਾਲੇ ਪਿਆਸੇ ਵਿਚ ਸਾਰੇ ਵੀਰ ਮਾਸਕ ਜਰੂਰ ਪਾਕੇ ਆਉਣ ਤਾ ਜੋ ਸਰਕਾਰੀ ਹਦਾਇਤਾਂ ਦੀ ਪਾਲਣਾ ਹੋ ਸਕੇ।

Lalita Mam

This news is Content Editor Lalita Mam