ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਆਸਟਰੇਲੀਆ ਦੌਰੇ ਨੂੰ ਲੈ ਕੇ ਸਿਡਨੀ ''ਚ ਸੈਂਕੜੇ ਲੋਕਾਂ ਨੇ ਕੀਤਾ ਵਿਰੋਧ

02/23/2017 5:08:05 PM

ਸਿਡਨੀ— ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਆਸਟਰੇਲੀਆ ਦੌਰੇ ਨੂੰ ਲੈ ਕੇ ਸਿਡਨੀ ''ਚ ਵੀਰਵਾਰ ਨੂੰ ਸੈਂਕੜੇ ਲੋਕਾਂ ਨੇ ਭਾਰੀ ਵਿਰੋਧ ਕੀਤਾ। ਜਾਣਕਾਰੀ ਮੁਤਾਬਕ 650 ਦੇ ਕਰੀਬ ਲੋਕ ਸਿਡਨੀ ਦੇ ਟਾਊਨ ਹਾਲ ''ਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਨੇਤਨਯਾਹੂ ਦੇ ਆਸਟਰੇਲੀਆ ਦੌਰੇ ਤੇ ਆਸਟਰੇਲੀਆ ਸਰਕਾਰ ਵਲੋਂ ਉਸ ਦੇ ਸਮਰਥਨ ਨੂੰ ਲੈ ਕੇ ਵਿਰੋਧ ਕੀਤਾ। ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਨੇਤਨਯਾਹੂ ਨੂੰ ''ਜਾਤੀਵਾਦੀ ਯੁੱਧ ਦੀ ਅੱਗ ਭੜਕਾਉਣ ਵਾਲਾ'' ਕਿਹਾ।
ਉੱਧਰ ਵਿਰੋਧ ਕਰ ਰਹੇ ਲੋਕਾਂ ਦੇ ਆਪਸੀ ਵਿਚਾਰਾਂ ''ਚ ਵੀ ਕੁਝ ਮਤਭੇਦ ਦਿਖਾਈ ਦਿੱਤਾ। ਇੱਥੇ ਇੱਕ ਵਿਅਕਤੀ ਨੇ ਜਦੋਂ ''ਲੋਂਗ ਲਿਵ ਇਜ਼ਰਾਈਲ'' (ਲੰਬੇ ਸਮੇਂ ਤੱਕ ਰਹਿਣਾ ਇਜ਼ਰਾਈਲ) ਕਿਹਾ ਤਾਂ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸ ਦਈਏ ਕਿ ਨੇਤਨਯਾਹੂ ਪੰਜ ਦਿਨਾਂ ਦੌਰੇ ਤਹਿਤ ਬੁੱਧਵਾਰ ਨੂੰ ਸਿਡਨੀ ਪਹੁੰਚੇ ਹਨ। ਇਹ ਕਿਸੇ ਵੀ ਇਜ਼ਰਾਈਲੀ ਪ੍ਰਧਾਨ ਮੰਤਰੀ ਦਾ ਪਹਿਲਾ ਆਸਟਰੇਲੀਆ ਦੌਰਾ ਹੈ।