ਪੇਸ਼ੇਵਰ ਵਿਦੇਸ਼ੀ ਨਾਗਰਿਕਾਂ ਨੂੰ ਆਪਣੀ ਨਾਗਰਿਕਤਾ ਪ੍ਰਦਾਨ ਕਰੇਗਾ ਸੰਯੁਕਤ ਅਰਬ ਅਮੀਰਾਤ

01/31/2021 10:53:10 AM

ਦੁਬਈ (ਭਾਸ਼ਾ) : ਸੰਯੁਕਤ ਅਰਬ ਅਮੀਰਾਤ ਨੇ ਸ਼ਨੀਵਾਰ ਨੂੰ ਘੋਸ਼ਣ ਕੀਤੀ ਕਿ ਉਹ ਪੇਸ਼ੇਵਰ ਨਾਗਰਿਕਾਂ ਨੂੰ ਆਪਣੀ ਨਾਗਰਿਕਤਾ ਪ੍ਰਦਾਨ ਕਰੇਗਾ। ਕੋਵਿਡ-19 ਮਹਾਮਾਰੀ ਦੌਰਾਨ ਅਰਥ-ਵਿਵਸਥਾ ਨੂੰ ਉਭਾਰਣ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਦੁਬਈ ਦੇ ਸ਼ਾਸਕ, ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਉਪ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਅਲ ਮਖਤੂਮ ਨੇ ਇਹ ਘੋਸ਼ਣਾ ਕਰਦੇ ਹੋਏ ਕਿਹਾ ਕਿ ਕਾਲਾਕਾਰਾਂ, ਲੇਖਕਾਂ, ਡਾਕਟਰਾਂ, ਇੰਜੀਨੀਅਰਾਂ ਅਤੇ ਵਿਗਿਆਨਕਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਵੀ ਨਾਗਰਿਕਤਾ ਲਈ ਅਪਲਾਈ ਕਰ ਸਕਦੇ ਹਨ। 

ਇਹ ਵੀ ਪੜ੍ਹੋ: ਆਫ਼ ਦਿ ਰਿਕਾਰਡ: ਟਿਕੈਤ ਨਾਲ ਨਜਿੱਠਣ ਲਈ ਸਰਕਾਰ ਦੀ ਦੋਹਰੀ ਰਣਨੀਤੀ

ਯੂ.ਏ.ਈ. ਦਾ ਨਾਗਰਿਕ ਬਣਨ ਦੇ ਬਾਅਦ ਵੀ ਉਹ ਆਪਣੀ ਪੁਰਾਣੀ ਨਾਗਰਿਕਤਾ ਬਰਕਰਾਰ ਰੱਖ ਸਕਦੇ ਹਨ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਕੀ ਨਾਗਰਿਕਤਾ ਪਾਉਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਵੀ ਓਹੀ ਅਧਿਕਾਰ ਪ੍ਰਧਾਨ ਕੀਤੇ ਜਾਣੇ ਜੋ ਇੱਥੋਂ ਦੇ ਮੂਲ ਨਾਗਰਿਕਾਂ ਨੂੰ ਪ੍ਰਾਪਤ ਹਨ।

ਇਹ ਵੀ ਪੜ੍ਹੋ: WHO ਦਾ ਦਲ ਕੋਰੋਨਾ ਵਾਇਰਸ ਦੇ ਪਹਿਲੇ ਮਰੀਜ਼ ਦਾ ਇਲਾਜ ਕਰਣ ਵਾਲੇ ਵੁਹਾਨ ਦੇ ਹਸਪਤਾਲ ਪੁੱਜਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।    

 

cherry

This news is Content Editor cherry