ਸਾਹਿਤਕ ਸਮਾਗਮ ''ਚ ਪ੍ਰੋ. ਗੁਰਭਜਨ ਗਿੱਲ ਦਾ ਗਜ਼ਲ ਸੰਗ੍ਰਹਿ ''ਰਾਵੀ'' ਲੋਕ ਅਰਪਣ

10/09/2017 6:04:07 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ)- ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵੱਲੋਂ ਮਹੀਨਾਵਾਰ ਕਵੀ ਦਰਬਾਰ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਅਮਰਜੀਤ ਮਾਹਿਲ, ਜਰਨੈਲ ਸਿੰਘ ਬਾਸੀ, ਮਨਜੀਤ ਬੋਪਾਰਾਏ, ਇਕਬਾਲ ਧਾਮੀ ਦੇ ਪ੍ਰਧਾਨਗੀ ਮੰਡਲ ਵਲੋਂ ਅਦੀਬਾ ਦੀ ਹਾਜ਼ਰੀ ਵਿਚ ਉਘੇ ਸ਼੍ਰੋਮਣੀ ਪੰਜਾਬੀ ਕਵੀ, ਚਿੰਤਕ ਤੇ ਪ੍ਰਸਿੱਧ ਗਜ਼ਲਕਾਰ ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਨਵ-ਪ੍ਰਕਾਸ਼ਿਤ ਗਜ਼ਲ ਸੰਗ੍ਰਹਿ 'ਰਾਵੀ' ਲੋਕ ਅਰਪਣ ਕੀਤਾ ਗਿਆ।
ਇਸ ਮੌਕੇ ਕਰਵਾਏ ਗਏ ਕਵੀ ਦਰਬਾਰ 'ਚ ਪ੍ਰਗਟ ਰੰਧਾਵਾ, ਰੁਪਿੰਦਰ ਸੋਜ, ਪਾਲ ਰਾਊਕੇ, ਸੁਰਜੀਤ ਸੰਧੂ, ਸ਼ਾਇਰਾ ਹਰਜੀਤ ਸੰਧੂ, ਹਰਕੀ ਵਿਰਕ, ਭੁਪਿੰਦਰ ਸਿੰਘ, ਸਰਬਜੀਤ ਸੋਹੀ ਤੇ ਵਰਿੰਦਰ ਅਲੀਸ਼ੇਰ ਆਦਿ ਕਵੀਆਂ ਤੇ ਕਵਿਤਰੀਆਂ ਨੇ ਰਚਨਾਵਾਂ ਪੇਸ਼ ਕਰਕੇ ਹਾਜ਼ਰੀਨ ਤੋਂ ਖੂਬ ਵਾਹ-ਵਾਹ ਖੱਟੀ। ਮੰਚ ਸੰਚਾਲਨ ਦੀ ਭੂਮਿਕਾ ਦਲਵੀਰ ਹਲਵਾਰਵੀ ਵਲੋਂ ਬਾਖੂਬੀ ਨਿਭਾਈ ਗਈ।