ਪ੍ਰਿਅੰਕਾ ਨੇ ਨਿਊਜ਼ੀਲੈਂਡ ''ਚ ਗੱਡੇ ਝੰਡੇ, ਮੰਤਰੀ ਬਣਨ ਵਾਲੀ ਭਾਰਤੀ ਮੂਲ ਦੀ ਪਹਿਲੀ ਬੀਬੀ ਬਣੀ

11/02/2020 5:58:07 PM

ਮੈਲਬੌਰਨ (ਭਾਸ਼ਾ) ਪ੍ਰਿਅੰਕਾ ਰਾਧਾਕ੍ਰਿਸ਼ਨਨ ਨਿਊਜ਼ੀਲੈਂਡ ਵਿਚ ਮੰਤਰੀ ਅਹੁਦੇ 'ਤੇ ਨਿਯੁਕਤ ਹੋਣ ਵਾਲੀ ਭਾਰਤੀ ਮੂਲ ਦੀ ਪਹਿਲੀ ਮੈਂਬਰ ਬਣ ਗਈ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਆਪਣੀ ਕੈਬਨਿਟ ਵਿਚ ਪੰਜ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ, ਜਿਸ ਵਿਚ ਪ੍ਰਿਅੰਕਾ ਵੀ ਸ਼ਾਮਲ ਹੈ।

ਭਾਰਤ ਦੇ ਕੇਰਲ ਵਿਚ ਪੈਦਾ ਹੋਈ ਪ੍ਰਿਅੰਕਾ (41) ਨੇ ਸਕੂਲ ਤੱਕ ਸਿੰਗਾਪੁਰ ਵਿਚ ਪੜ੍ਹਾਈ ਕੀਤੀ ਅਤੇ ਫਿਰ ਅੱਗੇ ਦੀ ਪੜ੍ਹਾਈ ਲਈ ਉਹ ਨਿਊਜ਼ੀਲੈਂਡ ਗਈ। ਉਸ ਦੇ ਪਿਤਾ ਦਾ ਨਾਮ ਰਮਣ ਰਾਧਾਕ੍ਰਿਸ਼ਨਨ ਅਤੇ ਮਾਂ ਦਾ ਨਾਮ ਉਸ਼ਾ ਹੈ। ਉਹ ਬਚਪਨ ਵਿਚ ਹੀ ਆਪਣੇ ਮਾਤਾ-ਪਿਤਾ ਦੇ ਨਾਲ ਸਿੰਗਾਪੁਰ ਚਲੀ ਗਈ ਸੀ। ਬਾਅਦ ਵਿਚ ਅੱਗੇ ਦੀ ਪੜ੍ਹਾਈ ਲਈ ਨਿਊਜ਼ੀਲੈਂਡ ਜਾਣ ਦੇ ਬਾਅਦ ਉਹਨਾਂ ਨੇ ਉੱਥੇ ਇਕ ਆਈ.ਟੀ. ਪੇਸ਼ੇਵਰ ਰਿਚਰਡਸਨ ਨਾਲ ਵਿਆਹ ਕਰ ਲਿਆ। ਉਹ ਆਪਣੇ ਪਤੀ ਦੇ ਨਾਲ ਆਕਲੈਂਡ ਵਿਚ ਰਹਿੰਦੀ ਹੈ।

ਉਹਨਾਂ ਨੇ ਲਗਾਤਾਰ ਘਰੇਲੂ ਹਿੰਸਾ ਦੀਆਂ ਪੀੜਤ ਬੀਬੀਆਂ ਅਤੇ ਸ਼ੋਸ਼ਣ ਦਾ ਸ਼ਿਕਾਰ ਹੋਏ ਪ੍ਰਵਾਸੀ ਮਜ਼ਦੂਰਾਂ ਜਿਹੇ ਲੋਕਾਂ ਲਈ ਆਵਾਜ਼ ਉਠਾਈ, ਜਿਹਨਾਂ ਦੀ ਆਵਾਜ਼ ਅਕਸਰ ਅਣਸੁਣੀ ਕਰ ਦਿੱਤੀ ਜਾਂਦੀ ਸੀ। ਲੇਬਰ ਪਾਰਟੀ ਵੱਲੋਂ ਪਹਿਲੀ ਵਾਰ ਸਤੰਬਰ 2017 ਵਿਚ ਉਹ ਸੰਸਦ ਦੀ ਮੈਂਬਰ ਚੁਣੀ ਗਈ ਸੀ। 2019 ਵਿਚ ਉਹਨਾਂ ਨੂੰ ਨਸਲੀ ਭਾਈਚਾਰਿਆਂ ਦੇ ਲਈ ਸੰਸਦੀ ਨਿੱਜੀ ਸਕੱਤਰ ਨਿਯੁਕਤ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਚ ਤੇਜ਼ਰਫਤਾਰ ਗੱਡੀ ਚਲਾਉਣ ਕਾਰਨ ਦੋ ਜਵਾਨ ਮੁੰਡਿਆਂ ਦੀ ਮੌਤ 

ਇਸ ਦੇ ਇਲਾਵਾ ਉਹ ਭਾਈਚਾਰਕ ਤੇ ਸਵੈਇੱਛੁਕ ਖੇਤਰ ਅਤੇ ਸਮਾਜਿਕ ਵਿਕਾਸ ਤੇ ਰੋਜ਼ਗਾਰ ਮੰਤਰਾਲੇ ਦੀ ਵੀ ਮੰਤਰੀ ਬਣੀ। 'ਨਿਊਜ਼ੀਲੈਂਡ ਹੇਰਾਲਡ' ਅਖ਼ਬਾਰ ਨੇ 'ਇੰਡੀਅਨ ਵਿਕੇਂਡਰ' ਦੇ ਹਵਾਲੇ ਨਾਲ ਕਿਹਾ ਕਿ ਪ੍ਰਿਅੰਕਾ ਭਾਰਤੀ-ਨਿਊਜ਼ੀਲੈਂਡ ਮੂਲ ਦੀ ਪਹਿਲੀ ਮੰਤਰੀ ਹੈ ਪ੍ਰਧਾਨ ਮੰਤਰੀ ਅਰਡਰਨ ਨੇ ਨਵੇਂ ਮੰਤਰੀਆਂ ਦੀ ਘੋਸ਼ਣਾ ਕਰਦਿਆਂ ਕਿਹਾ,''ਮੈਂ ਕੁਝ ਨਵੀਆਂ ਪ੍ਰਤਿਭਾਵਾਂ, ਜ਼ਮੀਨੀ ਪੱਧਰ ਦਾ ਅਨੁਭਵ ਰੱਖਣ ਵਾਲੇ ਲੋਕਾਂ ਨੂੰ ਸ਼ਾਮਲ ਕਰ ਕੇ ਉਤਸ਼ਾਹਿਤ ਹਾਂ।''

Vandana

This news is Content Editor Vandana