ਕੋਰੋਨਾਵਾਇਰਸ ਨਾਲ ਸਪੇਨ ਦੀ ਰਾਜਕੁਮਾਰੀ ਦੀ ਮੌਤ

03/29/2020 3:23:13 AM

ਮੈਡ੍ਰਿਡ - ਸਪੇਨ ਦੀ ਰਾਜਕੁਮਾਰੀ ਕੋਰੋਨਾਵਾਇਰਸ ਨਾਲ ਮਰਨ ਵਾਲੀ ਵਿਸ਼ਵ ਦੀ ਪਹਿਲੀ ਸ਼ਾਹੀ ਪਰਿਵਾਰ ਦੀ ਮੈਂਬਰ ਬਣ ਗਈ ਹੈ। ਕੋਰੋਨਾਵਾਇਰਸ ਤੋਂ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਬੋਰਬੋਨ-ਪਰਮਾ ਸ਼ਾਹੀ ਪਰਿਵਾਰ ਦੀ 86 ਸਾਲਾ ਰਾਜਕੁਮਾਰੀ ਮਾਰਿਆ ਟਰੇਸਾ ਦਾ ਕੱਲ (ਸ਼ੁੱਕਰਵਾਰ) ਮੌਤ ਹੋ ਗਈ । ਇਸ ਦੀ ਜਾਣਕਾਰੀ ਰਾਜਕੁਮਾਰੀ ਦੇ ਛੋਟੇ ਭਰਾ ਰਾਜ ਕੁਮਾਰ ਪ੍ਰਿੰਸ ਸਿਕਸਟਸ ਹੈਨਰੀ ਨੇ ਦਿੱਤੀ। ਦੱਸ ਦਈਏ ਕਿ ਬਿ੍ਰਟੇਨ ਦੀ ਮਹਾਰਾਣੀ ਦੇ ਪੁੱਤਰ ਪਿ੍ਰੰਸ ਚਾਰਲਸ ਨੂੰ ਵੀ ਕੋਰੋਨਾਵਾਇਰਸ ਦੀ ਰਿਪੋਰਟ ਵਿਚ ਪਾਜ਼ੇਟਿਵ ਪਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਇਟਲੀ ਤੋਂ ਬਾਅਦ ਸਪੇਨ ਵਿਚ ਕੋਰੋਨਾਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦਾ ਅੰਦਾਜਾ ਬੀਤੇ ਦਿਨ (ਸ਼ੱਕਰਵਾਰ) ਨੂੰ ਹੋਈਆਂ 773 ਮੌਤਾਂ ਤੋਂ ਲਗਾਇਆ ਜਾ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਯੂਰਪ ਪਹਿਲਾਂ ਜਿਥੇ ਕੋਰੋਨਾ ਦਾ ਕੇਂਦਰ ਦੱਸਿਆ ਸੀ, ਜਿਸ ਤੋਂ ਬਾਅਦ ਵਾਇਰਸ ਦਾ ਕਹਿਰ ਇਟਲੀ ਵਿਚ ਦੇਖਿਆ ਜਾ ਸਕਦਾ ਹੈ। ਉਥੇ ਹੀ ਸਪੇਨ, ਇਟਲੀ ਤੋਂ ਬਾਅਦ ਪੂਰੇ ਯੂਰਪ ਵਿਚ ਦੂਜੇ ਨੰਬਰ 'ਤੇ ਹੈ ਕਿਉਂਕਿ ਇਥੇ ਹਰ ਰੋਜ਼ ਮੌਤਾਂ ਦੀ ਗਿਣਤੀ ਅਤੇ ਪ੍ਰਭਾਵਿਤ ਲੋਕਾਂ ਦਾ ਅੰਕਡ਼ਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਸ਼ਨੀਵਾਰ ਤੱਕ ਸਪੇਨ ਵਿਚ 72,335 ਲੋਕ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ, ਜਿਨ੍ਹਾਂ ਵਿਚੋਂ 12,285 ਲੋਕਾਂ ਨੂੰ ਠੀਕ ਕੀਤਾ ਗਿਆ ਹੈ ਅਤੇ 5,820 ਲੋਕਾਂ ਦੀ ਮੌਤ ਹੋ ਚੁੱਕੀ ਹੈ।

Khushdeep Jassi

This news is Content Editor Khushdeep Jassi