ਕੂਟਨੀਤੀ ਲਈ ਟੋਪੀ ਦਾ ਇਸਤੇਮਾਲ ਕਰਦੀ ਸੀ ਪ੍ਰਿੰਸਿਸ ਡਾਇਨਾ

08/22/2017 8:59:24 PM

ਲੰਡਨ— 80 ਦੇ ਦਹਾਕੇ 'ਚ ਦੁਨੀਆ 'ਚ ਕੋਈ ਅਜਿਹੀ ਲੜਕੀ ਨਹੀਂ ਸੀ, ਜੋ ਪ੍ਰਿੰਸਿਸ ਡਾਇਨਾ ਵਾਂਗ ਵੱਖ-ਵੱਖ ਤਰ੍ਹਾਂ ਦੀਆਂ ਹੈਟਸ ਮਤਲਬ ਟੋਪੀਆਂ ਪਹਿਨਦੀ ਹੋਵੇ। ਇਕ ਦਿਨ ਉਨ੍ਹਾਂ ਨੇ ਸੇਂਟ ਪਾਲ ਕੈਥੇਡਰਲ ਦੀ ਇਕ ਫਰਮ 'ਚ ਨੌਕਰੀ ਲਈ ਕਰਾਰ ਕੀਤਾ ਤਾਂ ਉਸ ਦੇ ਡਿਸਕ੍ਰਪਸ਼ਨ 'ਚ ਮਿਲੀਨੇਰੀ ਵੀਅਰਿੰਗ ਦਾ ਵੀ ਜ਼ਿਕਰ ਕੀਤਾ ਗਿਆ ਸੀ। ਮਿਲੀਨਲ ਸਟੀਫਨ ਜੌਨਸ ਜੋ 80 ਦੇ ਦਹਾਕੇ 'ਚ ਆਪਣੀ ਰਾਕ ਸਟਾਰ ਵਾਲੀ ਹੈਟ ਲਈ ਜਾਣੇ ਜਾਂਦੇ ਸਨ, ਮੁਤਾਬਕ ਡਾਇਨਾ ਨੂੰ ਪਤਾ ਸੀ ਕਿ ਇਕ ਰਾਣੀ ਤੋਂ ਲੈ ਕੇ ਰਾਣੀ ਮਾਂ ਤੱਕ ਲਈ ਉਨ੍ਹਾਂ ਦੀ ਪਛਾਣ ਨੂੰ ਬਰਕਰਾਰ ਰੱਖਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਹ ਰਿਆਲਿਟੀ ਦਾ ਪ੍ਰਤੀਕ ਹੈ, ਜਿਸ ਦਾ ਖਿਆਲ ਤੁਹਾਨੂੰ ਖੁਦ ਰੱਖਣਾ ਪਵੇਗਾ। 
ਰਾਣੀ ਦੇ ਨਿਯਮਾਂ ਅਨੁਸਾਰ ਮਿਲੀਨੇਰੀ ਦੇ ਨਿਯਮਾਂ ਨੂੰ ਡਾਇਨਾ ਤੋਂ ਪਹਿਲਾਂ ਮਿੱਥਿਆ ਗਿਆ ਸੀ, ਜੋ ਕਿ ਅੱਜ ਤੱਕ ਮੌਜੂਦ ਹੈ। ਇਹ ਹੈਟ ਪਾ ਕੇ ਭਾਵੇਂ ਹੀ ਕਠਿਨਾਈ ਹੁੰਦੀ ਹੋਵੇ ਪਰ ਉਥੇ ਮੌਜੂਦ ਲੋਕਾਂ ਨੂੰ ਤੁਹਾਡਾ ਚਿਹਰਾ ਨਿਰਾਸ਼ ਨਹੀਂ ਦਿਸਣਾ ਚਾਹੀਦਾ। 'ਪ੍ਰਿੰਸਿਸ ਆਫ ਦਿ ਵੇਲਸ' ਦੇ ਰੂਪ 'ਚ ਜ਼ਿੰਮੇਦਾਰੀ ਸੰਭਾਲਣ ਤੋਂ ਬਾਅਦ ਇਜਲਾਸ 'ਚ ਡਾਇਨਾ ਨੇ ਦਿਲ ਤੋਂ ਕਿਹਾ ਕਿ ਇਹ ਹੈਟ ਮੇਰਾ ਹੌਸਲਾ ਵਧਾਉਂਦੀ ਹੈ। ਡਿਜ਼ਾਈਨਰਾਂ ਮੁਤਾਬਕ ਆਪਣੇ ਆਲੀਸ਼ਾਨ ਵਿਆਹ ਤੋਂ ਕੁਝ ਮਹੀਨੇ ਪਹਿਲਾਂ  19 ਸਾਲਾ ਡਾਇਨਾ ਆਪਣੀ ਮਾਂ ਨੂੰ ਲੈ ਕੇ ਵੈਸਟ ਲੰਡਨ ਦੇ ਇਕ ਸ਼ੋਅ ਰੂਮ 'ਚ ਗਈ ਤਾਂ ਉਥੇ ਇਕ ਅਜਿਹੇ  ਵਿਅਕਤੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ, ਜੋ ਸਾਲਾਂ ਤੋਂ ਟੋਪੀਆਂ ਬਣਾਉਣ ਦਾ ਕੰਮ ਕਰਦਾ ਸੀ। ਉਨ੍ਹਾਂ ਨੇ ਪ੍ਰਿੰਸਿਸ ਐਨੀ ਲਈ ਵੀ ਟੋਪੀਆਂ ਬਣਾਈਆਂ ਅਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੱਕ ਉਹ ਇੱਥੋਂ ਹੀ ਟੋਪੀਆਂ ਲਿਜਾਂਦੀ ਰਹੀ।
ਖੁਦ ਉਨ੍ਹਾਂ ਨੇ ਇਕ ਵਾਰ ਕਿਹਾ ਕਿ ਡਾਇਨਾ ਉਸ ਸਮੇਂ ਵੀ ਕਿਸੇ ਕਲਾਸ ਦੇ ਮਾਨੀਟਰ ਲੜਕੇ ਵਾਂਗ ਦਿਖਦੀ ਸੀ, ਜਿਸ ਦੀ ਦਿਲਚਸਪੀ ਸ਼ੋਅ ਰੂਮ 'ਚ ਘੱਟ ਤੇ ਉਥੇ ਕੰਮ ਕਰਨ ਵਾਲੇ ਲੜਕਿਆਂ 'ਚ ਵੱਧ ਸੀ।
ਉਨ੍ਹਾਂ ਉਥੇ ਲੜਕਿਆਂ ਨਾਲ ਗੱਲਬਾਤ ਕੀਤੀ ਅਤੇ ਆਪਣੇ ਵਿਆਹ ਲਈ ਟੋਪੀਆਂ ਲੈਣ ਦੀ ਗੱਲ ਕਹਿੰਦੇ ਹੋਏ ਟੋਪੀਆਂ ਦੇ ਕੁਲੈਕਸ਼ਨ ਦੇਖੇ। ਇਕ ਡਿਜ਼ਾਈਨ ਨੂੰ ਦੇਖ ਕੇ ਬੋਲੀ ਕਿ ਇਹ ਮੇਰੀ ਹੈਟ ਹੈ ਅਤੇ ਮੇਰੇ ਲਈ ਹੀ ਬਣੀ ਹੈ। ਉਦੋਂ ਸਾਨੂੰ ਪਤਾ ਲੱਗਾ ਕਿ ਉਹ ਆਪਣੇ ਵਿਆਹ ਲਈ ਟੋਪੀ ਲੈਣ ਆਈ ਹੈ।
ਡਾਇਨਾ ਦੀ ਟੋਪੀ ਦੇ ਡਿਜ਼ਾਈਨ ਚੋਣਵੇਂ ਸਨ। ਵਿਸ਼ਵ ਪੱਧਰੀ ਡਿਜ਼ਾਈਨਰਾਂ 'ਚ ਬਾਇਡ ਉਨ੍ਹਾਂ ਦਾ ਵਿਸ਼ਵ ਪੱਧਰੀ ਬ੍ਰਾਂਡ ਬਣ ਗਿਆ। ਹਾਲੀਵੁੱਡ ਫਿਲਮਾਂ 'ਚ ਡਾਂਸਰਾਂ ਲਈ ਟੋਪੀਆਂ ਤਿਆਰ ਕਰਨ ਵਾਲੇ ਦੱਖਣੀ ਅਫਰੀਕੀ ਸਪਲਾਇਰ ਤੱਕ ਇਸ ਗੱਲ ਨੂੰ ਮੰਨਦੇ ਹਨ ਕਿ ਉਸ ਸਮੇਂ ਇਨ੍ਹਾਂ ਹੈਟਸ ਦੀ ਮੰਗ ਬਹੁਤ ਵਧੀ। ਉਨ੍ਹਾਂ ਦੀ ਪਸੰਦੀਦਾ ਹੈਟ, ਜੋ ਕਿ ਸਿਰ ਦੇ ਕਰੀਬ ਪਹਿਨੀ ਜਾਂਦੀ ਸੀ, ਦੇ ਅੱਗੇ ਜਾਲ ਲੱਗਿਆ ਹੁੰਦਾ ਸੀ, ਵੀ ਉਸ ਸਮੇਂ ਕਾਫੀ ਪ੍ਰਸਿੱਧ ਹੋਈ। ਇਕ ਬ੍ਰਾਂਡ ਦੇ ਅਧਿਕਾਰੀ ਨੇ ਦੱਸਿਆ ਕਿ ਉਹ ਉਨ੍ਹਾਂ ਨੂੰ ਚਿੜਾਉਣ ਲਈ ਅਕਸਰ ਕਹਿੰਦੇ ਸਨ ਕਿ ਉਹ ਵੱਡੇ ਸਿਰ ਵਾਲੀ ਦਿਸੇਗੀ। ਇਕ ਵਾਰ ਉਨ੍ਹਾਂ ਨੂੰ ਕਿਸੇ ਔਰਤ ਨੇ ਇਸ ਤਰ੍ਹਾਂ ਦੀ ਹੈਟ 'ਚ ਦੇਖ ਕੇ ਕਿਹਾ ਕਿ ਉਹ ਪ੍ਰਿੰਸਿਸ ਵਾਂਗ ਦਿਸਦੀ ਹੈ ਤਾਂ ਉਸ ਨੇ ਇਸ ਕਥਨ ਨੂੰ ਮਜ਼ਾਕੀਆ ਅੰਦਾਜ਼ 'ਚ 'ਸਾਰੇ ਇਹੀ ਕਹਿੰਦੇ ਹਨ' ਕਹਿ ਕੇ ਟਾਲ ਦਿੱਤਾ। ਟੋਪੀਆਂ ਅਤੇ ਪਹਿਨਾਵੇ ਦਾ ਇਸਤੇਮਾਲ ਵੀ ਕੂਟਨੀਤੀ ਲਈ ਕੀਤਾ ਜਾ ਸਕਦਾ ਹੈ, ਜੋ ਕਿ ਸਿਆਸੀ ਨਜ਼ਰ ਨਾਲ ਸੁਨੇਹਾ ਦੇਣ ਵਾਂਗ ਹੋ ਸਕਦਾ ਹੈ। ਇਸ ਦੀ ਮਿਸਾਲ ਵੀ ਪ੍ਰਿੰਸਿਸ ਡਾਇਨਾ ਨੇ ਕਈ ਵਾਰ ਪੇਸ਼ ਕੀਤੀ। ਜਾਪਾਨ ਦੇ ਦੌਰੇ 'ਤੇ ਉਨ੍ਹਾਂ ਵਲੋਂ ਪਹਿਨੀ ਗਈ ਪੋਸ਼ਾਲ ਤੇ ਲਾਲ ਰੰਗ ਦੀ ਟੋਪੀ ਇਕਦਮ ਜਾਪਾਨੀ ਝੰਡੇ ਵਾਂਗ ਦਿਖ ਰਹੀ ਸੀ। ਇਹ ਚੀਜ਼ ਉਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਰਹੀ।