ਪ੍ਰਿੰਸ ਫਿਲਿਪ ''ਤੇ ਚੱਲੇ ਮੁਕੱਦਮਾ : ਜ਼ਖਮੀ ਔਰਤ

01/22/2019 5:37:04 PM

ਲੰਡਨ (ਭਾਸ਼ਾ)- ਪ੍ਰਿੰਸ ਫਿਲਿਪ ਦੀ ਕਾਰ ਨਾਲ ਹੋਏ ਹਾਦਸੇ ਵਿਚ ਜ਼ਖਮੀ ਹੋਈ ਔਰਤ ਨੇ ਕਿਹਾ ਹੈ ਕਿ ਹਾਦਸੇ ਲਈ ਦੋਸ਼ੀ ਪਾਏ ਜਾਣ 'ਤੇ 97 ਸਾਲਾ ਡਿਊਕ ਆਫ ਐਡਿਨਬਰਗ 'ਤੇ ਯਕੀਨੀ ਤੌਰ 'ਤੇ ਮੁਕੱਦਮਾ ਚੱਲਣਾ ਚਾਹੀਦਾ ਹੈ। ਵੀਰਵਾਰ ਨੂੰ ਸੈਂਡ੍ਰਿੰਘਮ ਨੇੜੇ ਡਿਊਕ ਵਲੋਂ ਚਲਾਈ ਜਾ ਰਹੀ ਲੈਂਡ ਰੋਵਰ ਫ੍ਰੀਲੈਂਡਰ ਨੇ ਕੀਆ ਕਾਰ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਵਿਚ 45 ਸਾਲਾ ਐਮਾ ਫੇਅਰਵੈਦਰ ਆਪਣੀ ਇਕ ਦੋਸਤ ਅਤੇ 9 ਮਹੀਨੇ ਦੇ ਬੱਚੇ ਨਾਲ ਸਵਾਰ ਸੀ। ਇਸ ਹਾਦਸੇ ਵਿਚ ਫਿਲਿਪ ਨੂੰ ਕੋਈ ਸੱਟ ਨਹੀਂ ਲੱਗੀ ਜਦੋਂ ਕਿ ਫੇਅਰਵੈਦਰ ਦਾ ਗੁੱਟ ਟੁੱਟ ਗਿਆ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ। ਹਾਦਸੇ ਵਿਚ ਬੱਚਾ ਖੁਸ਼ਕਿਸਮਤੀ ਨਾਲ ਬੱਚ ਗਿਆ ਸੀ। ਇਸ ਹਾਦਸੇ ਵਿਚ ਪ੍ਰਿੰਸ ਫਿਲਿਪ ਦੇ ਕਸੂਰਵਾਰ ਪਾਏ ਜਾਣ 'ਤੇ ਕੀ ਉਨ੍ਹਾਂ 'ਤੇ ਮੁਕੱਦਮਾ ਚੱਲਣਾ ਚਾਹੀਦਾ ਹੈ।

ਇਹ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਯਕੀਨੀ ਤੌਰ 'ਤੇ ਪ੍ਰਿੰਸ ਫਿਲਿਪ ਅਤੇ ਮੇਰੇ ਜੀਵਨ ਦੀ ਕੀਮਤ ਇਕੋ ਬਰਾਬਰ ਹੈ ਜਾਂ ਨਹੀਂ। ਸਾਡੇ ਦੋਹਾਂ ਨਾਲ ਇਕੋ ਜਿਹਾ ਵਰਤਾਓ ਹੋਣਾ ਚਾਹੀਦਾ ਹੈ ਜਾਂ ਨਹੀਂ। ਮੈਨੂੰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦਾ ਤਜ਼ਰਬਾ ਮੇਰੇ ਤਜ਼ਰਬੇ ਬਰਾਬਰ ਨਹੀਂ ਰਿਹਾ। ਉਨ੍ਹਾਂ ਨੇ ਕਿਹਾ ਕਿ ਜਨਤਕ ਸੜਕ 'ਤੇ ਆਪਣੀ ਕਾਰ ਵਿਚ ਬਿਨਾਂ ਸੀਟ ਬੈਲਟ ਦੇ ਨਜ਼ਰ ਆ ਰਹੇ ਪ੍ਰਿੰਸ ਫਿਲਿਪ ਦੀਆਂ ਤਸਵੀਰਾਂ ਨੇ ਉਨ੍ਹਾਂ ਨੂੰ ਬਹੁਤ ਮਾਯੂਸ ਕੀਤਾ ਹੈ। ਫੇਅਰ ਵੈਦਰ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਤੋਂ ਬਾਅਦ ਮਹਾਰਾਨੀ ਦੀ ਸਹਾਇਕਾ ਦਾ ਇਕ ਸੰਦੇਸ਼ ਮਿਲਿਆ ਸੀ ਪਰ ਹਾਦਸੇ ਦੇ ਚਾਰ ਦਿਨ ਬਾਅਦ ਵੀ ਡਿਊਕ ਵਲੋਂ ਨਿੱਜੀ ਤੌਰ 'ਤੇ ਉਨ੍ਹਾਂ ਨੂੰ ਕੁਝ ਵੀ ਸੁਨਣ ਨੂੰ ਨਹੀਂ ਮਿਲਿਆ।

Sunny Mehra

This news is Content Editor Sunny Mehra