ਪ੍ਰਿੰਸ ਐਂਡਰਿਊ ਜਿਨਸੀ ਸ਼ੋਸ਼ਣ ਮਾਮਲੇ 'ਚ 122 ਕਰੋੜ ਡਾਲਰ ਦਾ ਕਰਨਗੇ ਭੁਗਤਾਨ

02/16/2022 4:00:54 PM

ਲੰਡਨ (ਵਾਰਤਾ): 'ਡਿਊਕ ਆਫ ਯੌਰਕ' ਬ੍ਰਿਟੇਨ ਦੇ ਪ੍ਰਿੰਸ ਐਂਡਰੀਊ ਅਤੇ ਵਰਜੀਨੀਆ ਰੌਬਰਟਸ ਗਿਫਰੇ ਵਿਚਕਾਰ ਸਮਝੌਤਾ ਹੋ ਗਿਆ ਹੈ। ਪ੍ਰਿੰਸ ਐਂਡਰੀਊ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ ਦੇ ਬੇਟੇ ਹਨ। ਮਹਾਰਾਣੀ ਨੇ ਇਸ ਮਾਮਲੇ ਵਿਚ ਦਖਲ ਦਿੱਤਾ ਅਤੇ ਪ੍ਰਿੰਸ ਦੀ ਆਰਥਿਕ ਮਦਦ ਵੀ ਕੀਤੀ। ਇਸ ਦੇ ਬਾਅਦ ਗਿਫਰੇ ਅਤੇ ਪ੍ਰਿੰਸ ਐਂਡਰੀਊ ਵਿਚਕਾਰ ਜਿਨਸੀ ਸ਼ੋਸ਼ਣ ਦੇ ਦੋਸ਼ ਮਾਮਲੇ ਵਿਚ ਸਮਝੌਤਾ ਹੋਇਆ।

ਬ੍ਰਿਟਿਸ਼ ਮੀਡੀਆ ਦੇ ਹਵਾਲੇ ਨਾਲ ਜਿਹੜੀ ਰਿਪੋਰਟ ਹੁਣ ਤੱਕ ਸਾਹਮਣੇ ਆਈ ਹੈ ਉਸ ਮੁਤਾਬਕ ਇਸ ਮਾਮਲੇ ਵਿਚ 16 ਮਿਲੀਅਨ ਡਾਲਰ ਮਤਲਬ 122 ਕਰੋੜ ਦੇਣ ਦਾ ਸਮਝੌਤਾ ਹੋਇਆ ਹੈ। 'ਡੇਲੀ ਮੇਲ' ਦੀ ਰਿਪੋਰਟ ਮੁਤਾਬਕ ਇਸ ਮਾਮਲੇ ਵਿਚ ਮਹਾਰਾਣੀ ਐਲਿਜ਼ਾਬੇਥ ਨੇ ਦਖਲ ਦਿੱਤਾ। ਉਹ ਇਸ ਸਮਝੌਤੇ ਨਾਲ ਸਬੰਧਤ ਰਾਸ਼ੀ ਦੇਣ ਵਿਚ ਪ੍ਰਿੰਸ ਦੀ ਮਦਦ ਕਰੇਗੀ। ਕੁੱਲ ਮਿਲਾ ਕੇ ਇਹ ਸਾਰੀ ਰਾਸ਼ੀ ਮਹਾਰਾਣੀ ਦੇਵੇਗੀ। ਟੇਲੀਗ੍ਰਾਫ ਦੀ ਰਿਪੋਰਟ ਵਿਚ ਵੀ ਇਸ ਗੱਲ ਦੀ ਪੁਸ਼ਟੀ ਹੋਈ ਹੈ।

ਇਹ ਹੈ ਪੂਰਾ ਮਾਮਲਾ
ਡੇਲੀ ਮੇਲ ਦੇ ਮੁਤਾਬਕ ਪ੍ਰਿੰਸ ਐਂਡਰੀਊ ਅਤੇ ਜੇਫਰੀ ਏਪਸਟੇਨ ਦੀ ਸਾਲ 1999 ਵਿਚ ਮੁਲਾਕਾਤ ਹੋਈ ਸੀ। ਜੇਫਰੀ ਨੇ ਪ੍ਰਿੰਸ ਦੀ ਮੁਲਾਕਾਤ ਘਿਸਲਾਈਨ ਮੈਕਸਵੇਲ ਨਾਲ ਕਰਵਾਈ ਸੀ। ਮੈਕਸਵੇਲ ਅਖ਼ਬਾਰ ਟਾਇਕੂਨ ਰੌਬਰਟ ਮੈਕਸਵੇਲ ਦੀ ਬੇਟੀ ਸੀ।ਇਸ ਮਗਰੋਂ ਐਂਡਰੀਊ ਨੇ ਏਬਰਡੀਨਸ਼ਾਇਰ ਵਿਚ ਮਹਾਰਾਣੀ ਐਲਿਜ਼ਾਬੇਥ ਵੱਲੋਂ ਆਯੋਜਿਤ ਸਕਾਟਿਸ਼ ਰਿਟ੍ਰੀਟ ਵਿਚ ਉਹਨਾਂ ਨੂੰ ਬੁਲਾਇਆ ਸੀ। ਸਾਲ 2001 ਵਿਚ ਵਰਜੀਨੀਆ ਗਿਫਰੇ ਰੌਬਰਟਸ ਨੇ ਦਾਅਵਾ ਕੀਤਾ ਕਿ ਪ੍ਰਿੰਸ ਐਂਡਰੀਊ ਨੇ ਤਿੰਨ ਵਾਰ ਉਸ ਨਾਲ ਸਬੰਧ ਬਣਾਏ। ਇਹ ਸਭ ਕੁਝ ਮੈਕਸਵੇਲ ਦੇ ਲੰਡਨ ਸਥਿਤ ਟਾਊਨਹਾਊਸ ਵਿਚ 10 ਮਾਰਚ ਨੂੰ ਹੋਇਆ ਸੀ। ਉਦੋਂ ਦੋਹਾਂ ਦੀ ਪਹਿਲੀ ਮੁਲਾਕਾਤ ਹੋਈ ਸੀ।  ਹਾਲਾਂਕਿ ਉਹਨਾਂ ਨੇ ਬੀਬੀਸੀ ਨਾਲ ਇੰਟਰਵਿਊ ਵਿਚ ਇਸ ਮੁਲਾਕਾਤ ਬਾਰੇ ਮਨਾ ਕਰ ਦਿੱਤਾ ਸੀ। 

ਸਾਲ 2008 ਵਿਚ ਏਪਸਟੇਨ ਨੂੰ ਬੱਚਿਆਂ ਦੀ ਯੌਨ ਤਸਕਰੀ ਦੇ ਮਾਮਲੇ ਵਿਚ 18 ਸਾਲ ਦੀ ਸਜ਼ਾ ਸੁਣਾਈ ਗਈ। 2010 ਵਿਚ ਉਹਨਾਂ ਨੂੰ ਰਿਹਾਈ ਮਿਲੀ। ਰਿਹਾਈ ਦੇ ਬਾਅਦ ਉਹ ਨਿਊਯਾਰਕ ਦੇ ਸੈਂਟਰਲ ਪਾਰਕ ਵਿਚ ਪ੍ਰਿੰਸ ਐਂਡਰੀਊ ਨਾਲ ਦਿਸੇ। 2011 ਵਿਚ ਜਦੋਂ ਇਹ ਤਸਵੀਰਾਂ ਸਾਹਮਣੇ ਆਈਆਂ ਤਾਂ ਪ੍ਰਿੰਸ ਨੇ ਆਪਣੇ ਅਹੁਦੇ ਤੋਂ ਅਸਤੀਫ ਦੇ ਦਿੱਤਾ। ਏਪਸਟੇਨ 'ਤੇ ਕਈ ਕੁੜੀਆਂ ਦੀ ਤਸਕਰੀ ਦਾ ਦੋਸ਼ ਹੈ। ਗੇਫਰੀ ਵੀ ਉਹਨਾਂ ਕੁੜੀਆਂ ਵਿਚ ਸ਼ਾਮਲ ਹੈ ਜਿਸ ਦੀ ਤਸਕਰੀ ਕੀਤੀ ਗਈ ਸੀ। ਹੁਣ ਉਸ ਦੀ ਉਮਰ 38 ਸਾਲ ਦੇ ਕਰੀਬ ਹੈ। 

ਪੜ੍ਹੋ ਇਹ ਅਹਿਮ ਖ਼ਬਰ -ਯੂਕਰੇਨ 'ਤੇ ਰੂਸ ਦੇ ਹਮਲੇ ਦਾ ਖਦਸ਼ਾ ਬਰਕਰਾਰ ਹੈ, ਅਸੀਂ 'ਨਿਰਣਾਇਕ' ਜਵਾਬ ਦੇਣ ਲਈ ਤਿਆਰ : ਬਾਈਡੇਨ

2015 ਵਿਚ ਲਗਾਏ ਸਨ ਦੋਸ਼
2015 ਵਿਚ ਏਪਸਟੇਨ ਨਾਲ ਸਬੰਧਤ ਦਸਤਾਵੇਜ਼ ਅਮਰੀਕੀ ਕੋਰਟ ਵਿਚ ਪੇਸ਼ ਕੀਤੇ ਗਏ। ਇਸ ਰਿਪੋਰਟ ਵਿਚ ਵਰਜੀਨੀਆ ਗਿਫਰੇ ਰੌਬਰਟਸ ਦਾ ਨਾਮ ਵੀ ਸ਼ਾਮਲ ਸੀ। ਉਹਨਾਂ ਨੇ ਫਲੋਰੀਡਾ ਵਿਚ ਦਾਇਰ ਦਸਤਾਵੇਜ਼ ਵਿਚ ਕਿਹਾ ਸੀ ਕਿ ਜਦੋਂ ਉਹ 17 ਸਾਲ ਦੀ ਸੀ ਤਾਂ ਉਹਨਾਂ ਨਾਲ ਪ੍ਰਿੰਸ ਐਂਡਰੀਊ ਨੇ ਜ਼ਬਰਦਸਤੀ ਸਬੰਧ ਬਣਾਏ ਸਨ। ਅਗਸਤ 2021 ਵਿਚ ਉਹਨਾਂ ਨੇ ਇਕ ਕੇਸ ਅਮਰੀਕਾ ਵਿਚ ਪ੍ਰਿੰਸ ਐਂਡਰੀਊ ਖ਼ਿਲਾਫ਼ ਦਾਇਰ ਕੀਤਾ ਸੀ।

Vandana

This news is Content Editor Vandana