PM ਮੋਦੀ ਦੇ ਦੌਰੇ ਨੂੰ ਲੈ ਕੇ ਚੀਨ ਵਲੋਂ ਕੀਤੇ ਗਏ ਸੁਰੱਖਿਆ ਦੇ ਸਖ਼ਤ ਪ੍ਰਬੰਧ

04/26/2018 6:41:51 PM

ਬੀਜਿੰਗ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਅਪ੍ਰੈਲ ਨੂੰ ਚੀਨ ਦੇ 2 ਰੋਜ਼ਾ ਦੌਰੇ 'ਤੇ ਰਵਾਨਾ ਹੋ ਚੁਕੇ ਹਨ। ਉਹ ਚੀਨ ਦੇ ਮੱਧ ਪ੍ਰਾਂਤ ਹੁਬੇਈ ਦੀ ਰਾਜਧਾਨੀ ਵੁਹਾਨ 'ਚ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਚੀਨ 'ਚ ਮੋਦੀ ਦੀ ਸੁਰੱਖਿਆ ਲਈ ਸਖ਼ਤ ਇੰਤਜ਼ਾਮ ਕੀਤੇ ਜਾ ਰਹੇ ਹਨ। ਵੁਹਾਨ ਸਥਿਤ ਹੋਟਲ ਦੇ ਸਾਹਮਣੇ ਵਾਲਿਆਂ ਘਰਾਂ ਅਤੇ ਹੋਰ ਸਥਾਨਾਂ ਦੀਆਂ ਖਿੜਕੀਆਂ ਨੂੰ ਅਗਲੇ 2 ਦਿਨ ਤਕ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ ਹੈ। ਚੀਨ ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਨਹੀਂ ਛੱਡਣਾ ਚਾਹੁੰਦੀ ਹੈ।
ਮੋਦੀ ਚੀਨ ਦੇ ਕੇਂਦਰੀ ਪ੍ਰਾਂਤ ਹੁਬੇਈ ਦੀ ਰਾਜਧਾਨੀ ਵੁਹਾਨ 'ਚ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੋਵਾਂ ਦੇਸ਼ਾਂ ਵਿਚਕਾਰ ਗਤੀਰੋਧ ਦੇ ਮੁੱਦਿਆਂ 'ਤੇ ਚਰਚਾ ਕਰਨਗੇ। ਵਿਸ਼ੇਸ਼ ਗੱਲ ਇਹ ਹੈ ਕਿ ਪੱਤਰਕਾਰਾਂ ਦੇ ਸੰਮੇਲਨ 'ਚ ਐਲਾਨਪੱਤਰ ਵੀ ਨਹੀਂ ਸਾਹਮਣੇ ਆਵੇਗਾ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਦੌਰਾ ਬਹੁਤ ਹੀ ਗੈਰ ਰਸਮੀ ਹੋਣ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਦੇਸ਼ਾਂ ਦੇ ਚੋਟੀ ਆਗੂ ਸਰਹੱਦ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ। ਭਾਰਤ ਅਤੇ ਚੀਨ ਵਿਚਾਲੇ 3448 ਕਿ. ਮੀ. ਲੰਬੀ ਸਰਹੱਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਚੀਨ ਦੇ ਪ੍ਰਾਜੈਕਟ ਵਨ ਬੇਲਟ, ਵਨ ਰੋਡ ਨੂੰ ਲੈ ਕੇ ਵੀ ਭਾਰਤ ਦਾ ਸ਼ੱਕ ਹੈ। ਪਾਕਿਸਤਾਨ ਸਪਾਂਸਰ ਅੱਤਵਾਦ ਦੇ ਖਿਲਾਫ 'ਚ ਚੀਨ ਵਲੋਂ ਰੁਕਾਵਟਾਂ, ਦੋਵਾਂ ਦੇਸ਼ਾਂ ਵਿਚਾਲੇ ਵਪਾਰਿਕ ਸੰਬੰਧਾਂ 'ਤੇ ਵੀ ਚਰਚਾ ਹੋਵੇਗੀ। 
ਦੱਸ ਦਈਏ ਕਿ ਚੀਨ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਵੁਹਾਨ ਸ਼ਹਿਰ ਆਉਣ ਦਾ ਸੱਦਾ ਦਿੱਤਾ ਹੈ। ਵੁਹਾਨ ਚੀਨ ਦਾ ਇਕ ਮਸ਼ਹੂਰ ਸ਼ਹਿਰ ਹੈ ਜਿਸ 'ਚ ਯਾਗਤਸੇ ਨਦੀ ਵਹਿੰਦੀ ਹੈ।