ਰਾਸ਼ਟਰਪਤੀ ਟਰੰਪ ਨੇ ਅਗਲੇ ਹਫ਼ਤੇ ਜਾਰਜੀਆ ''ਚ ਰੈਲੀ ਕਰਨ ਦਾ ਕੀਤਾ ਐਲਾਨ

12/29/2020 9:36:45 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਰਾਸ਼ਟਰਪਤੀ ਟਰੰਪ ਨੇ ਐਤਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਸੂਬੇ ਦੀ ਮਹੱਤਵਪੂਰਣ ਸੈਨੇਟ ਦੀ ਚੋਣ ਤੋਂ ਪਹਿਲਾਂ 4 ਜਨਵਰੀ ਨੂੰ ਜਾਰਜੀਆ ਦੇ ਡਾਲਟਨ ਵਿਚ ਇਕ ਰੈਲੀ ਕਰਨਗੇ। ਰੀਪਬਲੀਕਨ ਨੂੰ ਸੈਨੇਟ ਦੀ ਬਹੁਮਤ ਬਣਾਈ ਰੱਖਣ ਲਈ ਸੈਨੇਟ ਵਿਚੋਂ ਘੱਟੋ-ਘੱਟ ਇਕ ਸੀਟ 'ਤੇ ਕਬਜ਼ਾ ਕਰਨ ਦੀ ਜ਼ਰੂਰਤ ਹੈ, ਜਦੋਂ ਕਿ ਡੈਮੋਕਰੇਟਸ ਨੂੰ 50-50 ਦੀ ਬਰਾਬਰੀ ਕਰਨ ਲਈ ਦੋਵਾਂ ਨੂੰ ਜਿਤਾਉਣ ਦੀ ਜ਼ਰੂਰਤ ਹੈ।

ਆਪਣੀ ਇਸ ਰੈਲੀ ਦੀ ਟਵਿੱਟਰ 'ਤੇ ਘੋਸ਼ਣਾ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਦੋ ਸੈਨੇਟਰਾਂ ਸੇਨ ਡੇਵਿਡ ਪਰਡਿਊ ਅਤੇ ਕੇ ਲੌਫਲਰ ਵਲੋਂ ਇਕ ਵਿਸ਼ਾਲ ਅਤੇ ਸ਼ਾਨਦਾਰ ਰੈਲੀ ਕਰਨ ਲਈ ਸੋਮਵਾਰ, 4 ਜਨਵਰੀ ਨੂੰ ਜਾਰਜੀਆ ਜਾਣਗੇ। ਜੀ. ਓ. ਪੀ. ਦੇ ਮੌਜੂਦਾ ਸੈਨੇਟਰਾਂ ਡੇਵਿਡ ਪਰਡਿਊ ਅਤੇ ਕੈਲੀ ਲੋਫਲਰ ਦੀ ਚੋਣ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਦਿਨ ਸੂਬੇ ਵਿਚ ਬਿਤਾਉਣਾ ਪਵੇਗਾ। ਇਹਨਾਂ ਚੋਣਾਂ ਵਿੱਚ ਡੈਮੋਕ੍ਰੇਟਸ ਉਮੀਦਵਾਰ ਜੋਨ ਓਸੋਫ ਅਤੇ ਰਾਫੇਲ ਵਾਰਨੌਕ , ਰੀਪਬਲਿਕਨ ਦੀਆਂ ਦੋ ਸੀਟਾਂ ਵਾਲੇ ਬਹੁਮਤ ਨੂੰ ਸਦਨ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਦੋਵਾਂ ਉਮੀਦਵਾਰਾਂ ਨੇ 200 ਮਿਲੀਅਨ ਡਾਲਰ ਤੋਂ ਵੱਧ ਦੇ ਫੰਡ ਇਕੱਠੇ ਕੀਤੇ ਹਨ ਜੋ ਕਿ ਇਸ ਸਾਲ ਦੀ ਸੈਨੇਟ ਦੀ ਦੌੜ ਵਿੱਚ ਸਭ ਤੋਂ ਵੱਧ ਹਨ ਅਤੇ 20 ਲੱਖ ਤੋਂ ਵੱਧ ਜਾਰਜੀਅਨ ਲੋਕਾਂ ਨੇ ਇਸ ਦੌੜ ਵਿੱਚ ਸ਼ੁਰੂਆਤੀ ਵੋਟਾਂ ਪਾਈਆਂ ਹਨ। 

ਇਸ ਰੈਲੀ ਦੇ ਇਲਾਵਾ ਟਰੰਪ ਨੇ ਟਵੀਟ ਰਾਹੀਂ ਦੱਸਿਆ ਕਿ ਉਹ 6 ਜਨਵਰੀ ਨੂੰ ਡੀ. ਸੀ. ਵਿੱ ਚ ਹੋਣਗੇ ਜਦੋਂ ਕਿ ਸੰਸਦ ਮੈਂਬਰ ਉਨ੍ਹਾਂ ਦੀ ਇਲੈਕਟ੍ਰੋਲ ਕੋਲੇਜ ਹਾਰ ਦੀ ਪੁਸ਼ਟੀ ਕਰਨ ਜਾ ਰਹੇ ਹਨ।

Sanjeev

This news is Content Editor Sanjeev