ਰਾਸ਼ਟਰਪਤੀ ਟਰੰਪ ਨੇ ਐਂਥਨੀ ਸਕੈਰਾਮੁਚੀ ਨੂੰ ਸੰਚਾਰ ਡਾਇਰੈਕਟਰ ਕੀਤਾ ਨਿਯੁਕਤ

07/22/2017 4:34:16 PM

ਵਾਸ਼ਿੰਗਟਨ— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੰਬੇ ਸਮੇਂ ਤੋਂ ਉਨ੍ਹਾਂ ਦੇ ਹਮਾਇਤੀ ਅਤੇ ਬੁਲਾਰੇ ਫਾਈਨਾਂਸਰ ਐਂਥਨੀ ਸਕੈਰਾਮੁਚੀ ਨੂੰ ਆਪਣੇ ਪ੍ਰਸ਼ਾਸਨ ਦਾ ਨਵਾਂ ਸੰਚਾਰ ਡਾਇਰੈਕਟਰ ਨਿਯੁਕਤ ਕੀਤਾ ਹੈ। ਟਰੰਪ ਦਾ ਮੀਡੀਆ ਨਾਲ ਹਮੇਸ਼ਾ ਹੀ ਟਕਰਾਅ ਰਿਹਾ ਹੈ। ਸਕੈਰਾਮੁਚੀ ਦਰਾਮਦ-ਬਰਾਮਦ ਬੈਂਕ ਦੇ ਸੀਨੀਅਰ ਉਪ-ਪ੍ਰਧਾਨ ਅਤੇ ਮੁੱਖ ਰਣਨੀਤਿਕ ਅਧਿਕਾਰੀ ਦੇ ਤੌਰ 'ਤੇ ਕੰਮ ਕਰ ਰਹੇ ਹਨ। ਉਹ 15 ਅਗਸਤ ਤੋਂ ਆਧਿਕਾਰਤ ਤੌਰ 'ਤੇ ਆਪਣੀ ਨਵੀਂ ਭੂਮਿਕਾ ਦੀ ਸ਼ੁਰੂਆਤ ਕਰਣਗੇ। ਵ੍ਹਾਈਟ ਹਾਊਸ ਨੇ ਕਿਹਾ ਇਸ ਹੈਸੀਅਤ ਨਾਲ ਉਹ ਹਰ ਤਰ੍ਹਾਂ ਦੇ ਸੰਦੇਸ਼ਾਂ ਦੇ ਅਦਾਨ-ਪ੍ਰਦਾਨ ਅਤੇ ਰਣਨੀਤੀ ਸਣੇ ਪੂਰੇ ਸੰਚਾਰ ਦੇ ਕੰਮ ਦੀ ਦੇਖਭਾਲ ਕਰਨਗੇ। ਉਹ ਸਿੱਧੇ ਰਾਸ਼ਟਰਪਤੀ ਨੂੰ ਰਿਪੋਰਟ ਕਰਨਗੇ। ਉਨ੍ਹਾਂ ਦੀ ਨਿਯੁਕਤੀ ਟਰੰਪ ਪ੍ਰਸ਼ਾਸਨ ਦੇ ਸਭ ਤੋਂ ਪ੍ਰਸਿੱਧ  ਚਿਹਰਿਆਂ 'ਚੋਂ ਇਕ ਸੀਨ ਸਪਾਇਸਰ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਕੀਤੀ ਗਈ ਹੈ। ਜੋ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਰਹਿੰਦੇ ਹੋਏ ਆਪਣੇ ਕਾਰਜਕਾਲ 'ਚ ਵਿਅਕਤੀਗਤ ਵਿਵਾਦਾਂ 'ਚ ਘਿਰ ਗਏ ਸਨ।