ਅਮਰੀਕੀ ਰੱਖਿਆ ਮੰਤਰੀ ਨੇ ਕੀਤਾ ਵਾਅਦਾ, ਇਸ ਵਾਰੀ ਪਾਕਿਸਤਾਨ ਵਿਰੁੱਧ ਜ਼ਰੂਰ ਹੋਵੇਗੀ ਕਾਰਵਾਈ

08/23/2017 6:00:12 PM

ਵਾਸ਼ਿੰਗਟਨ— ਅੱਤਵਾਦੀਆਂ ਨੂੰ ਆਸਰਾ ਦੇਣ ਵਾਲੇ ਪਾਕਿਸਤਾਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੇ ਜਾਣ ਦੇ ਇਕ ਦਿਨ ਬਾਅਦ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਕਿਹਾ ਕਿ ਇਸ ਬਾਰੇ ਵਿਚ ਟਰੰਪ ਪ੍ਰਸ਼ਾਸਨ ਪਾਕਿਸਤਾਨ ਵਿਰੁੱਥ ਇਸ ਵਾਰੀ ਨਿਸ਼ਚਿਤ ਤੌਰ 'ਤੇ ਕਾਰਵਾਈ ਕਰੇਗਾ। ਮੈਟਿਸ ਅਸਲ ਵਿਚ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਪਹਿਲਾਂ ਵੀ ਅਜਿਹੇ ਵਾਅਦੇ ਕੀਤੇ ਜਾ ਚੁੱਕੇ ਹਨ ਪਰ ਪਾਕਿਸਤਾਨ ਵਿਰੁੱਧ ਕਦਮ ਚੁੱਕਣ ਵਿਚ ਅਮਰੀਕਾ ਪਿੱਛੇ ਹੱਟਦਾ ਰਿਹਾ ਹੈ।
'ਤੁਹਾਨੂੰ ਇੰਤਜ਼ਾਰ ਕਰਨਾ ਹੋਵੇਗਾ ਅਤੇ ਦੇਖਣਾ ਹੋਵੇਗਾ'
ਪੱਛਮੀ ਏਸ਼ੀਆ ਦੀ ਯਾਤਰਾ 'ਤੇ ਗਏ ਅਮਰੀਕਾ ਦੇ ਰੱਖਿਆ ਮੰਤਰੀ ਮੈਟਿਸ ਨੇ ਆਪਣੇ ਨਾਲ ਗਏ ਪੱਤਰਕਾਰਾਂ ਦੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿਹਾ,''ਮੈਂ ਸਵਾਲ ਸਮਝਦਾ ਹਾਂ। ਤੁਹਾਨੂੰ ਇਸ ਦਾ ਜਵਾਬ ਜਾਨਣ ਲਈ ਇੰਤਜ਼ਾਰ ਕਰਨਾ ਹੋਵੇਗਾ ਅਤੇ ਦੇਖਣਾ ਹੋਵੇਗਾ।'' ਮੈਟਿਸ ਨੇ ਚੀਫ ਆਫ ਸਟਾਫ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਫਗਾਨਿਸਤਾਨ ਅਤੇ ਪਾਕਿਸਤਾਨ ਨਾਲ ਜੁੜੀ ਟਰੰਪ ਦੀ ਰਣਨੀਤੀ ਨੂੰ ਲਾਗੂ ਕਰਨ ਲਈ ਤਿਆਰੀ ਕਰਨ।