ਓਨਟਾਰੀਓ ਪ੍ਰੀਮੀਅਰ ਫੋਰਡ ਨੇ ਭਾਈਚਾਰੇ ਨਾਲ ਈਦ ਦੀ ਖੁਸ਼ੀ ਕੀਤੀ ਸਾਂਝੀ

08/12/2019 4:27:23 PM

ਟੋਰਾਂਟੋ— ਈਦ ਦਾ ਜਸ਼ਨ ਪੂਰੀ ਦੁਨੀਆ 'ਚ ਪੂਰੇ ਜ਼ੋਰ ਸ਼ੋਰ ਨਾਲ ਮਨਾਇਆ ਜਾ ਰਿਹਾ ਹੈ। ਜਿਥੇ ਬੀਤੇ ਦਿਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਤੇ ਦੁਨੀਆ 'ਚ ਵੱਸਦੇ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ ਉਥੇ ਹੀ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਵੀ ਕੈਨੇਡਾ 'ਚ ਵੱਸਦੇ ਮੁਸਲਮਾਨ ਭਾਈਚਾਰੇ ਨਾਲ ਈਦ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

ਇਸ ਮੌਕੇ ਮੁਸਲਿਮ ਐਸੋਸੀਏਸ਼ਨ ਆਫ ਕੈਨੇਡਾ ਨੇ ਇਕ ਟਵੀਟ ਕਰ ਇਸ ਸਬੰਧੀ ਜਾਣਕਾਰੀ ਦਿੱਤੀ। ਟਵੀਟ 'ਚ ਭਾਈਚਾਰੇ ਵਲੋਂ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵਲੋਂ ਟੋਰਾਂਟੋ 'ਚ ਈਦ ਦੀ ਪ੍ਰਾਰਥਨਾ ਤੇ ਤਿਓਹਾਰ 'ਚ ਸ਼ਾਮਲ ਹੋਣ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਲਿਖਿਆ ਗਿਆ ਕਿ ਉਨ੍ਹਾਂ ਨੂੰ ਸੂਬਾ ਮੁਖੀ ਦੇ ਉਨ੍ਹਾਂ ਦੀ ਖੁਸ਼ੀ 'ਚ ਸ਼ਾਮਲ ਹੋਣ ਦੀ ਖੁਸ਼ੀ ਹੈ।

Baljit Singh

This news is Content Editor Baljit Singh