ਨਿਊ ਸਾਊਥ ਵੇਲਜ਼ 'ਚ ਆਏ ਸ਼ਕਤੀਸ਼ਾਲੀ ਤੂਫਾਨ ਨੇ ਮਚਾਈ ਤਬਾਹੀ

01/02/2018 3:35:25 PM

ਨਿਊ ਸਾਊਥ ਵੇਲਜ਼ (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਮੰਗਲਵਾਰ ਦੀ ਦੁਪਹਿਰ ਨੂੰ ਤੇਜ਼ ਤੂਫਾਨ ਆਇਆ, ਜੋ ਕਿ ਕਾਫੀ ਨੁਕਸਾਨ ਕਰ ਗਿਆ। ਮਹਜ 15 ਮਿੰਟ ਆਏ ਇਸ ਸ਼ਕਤੀਸ਼ਾਲੀ ਤੂਫਾਨ ਨੇ ਕਈ ਥਾਵਾਂ 'ਤੇ ਵੱਡਾ ਨੁਕਸਾਨ ਕੀਤਾ। ਤੇਜ਼ ਹਵਾਵਾਂ ਕਾਰਨ ਨਿਊ ਸਾਊਥ ਵੇਲਜ਼ ਸਥਿਤ ਇਕ ਪਬ ਦੀ ਛੱਤ ਨੁਕਸਾਨੀ ਗਈ। ਇਹ ਤੂਫਾਨ ਦੱਖਣੀ-ਪੂਰਬੀ ਕੁਈਨਜ਼ਲੈਂਡ ਅਤੇ ਉੱਤਰੀ ਨਿਊ ਸਾਊਥ ਵੇਲਜ਼ ਦੇ ਕਈ ਹਿੱਸਿਆਂ 'ਚ ਆਇਆ। 
ਨਿਊ ਸਾਊਥ ਵੇਲਜ਼ ਦੇ ਟਾਊਨ ਯਾਂਬਾ ਵਿਚ ਤੂਫਾਨ ਕਾਰਨ ਕਈ ਇਮਾਰਤਾਂ ਨੁਕਸਾਨੀਆਂ ਗਈਆਂ। ਪੱਛਮੀ ਯਾਂਬਾ ਵਿਚ ਤੂਫਾਨ ਕਾਰਨ ਦਰੱਖਤ ਜੜ੍ਹੋ ਉੱਖੜ ਗਏ। ਇਸ ਤੋਂ ਇਲਾਵਾ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਦੀਆਂ ਕਈ ਥਾਵਾਂ 'ਤੇ ਬਿਜਲੀ ਦੀਆਂ ਤਾਰਾਂ ਹੇਠਾਂ ਝੁਕ ਗਈਆਂ। ਨਿਊ ਸਾਊਥ ਵੇਲਜ਼ ਦੇ ਟਾਊਨ ਮੈਕਲੀਨ 'ਚ ਤੂਫਾਨ ਕਾਰਨ ਇਕ ਹੋਟਲ ਨੂੰ ਨੁਕਸਾਨ ਪੁੱਜਾ। ਇੱਥੇ ਰਹਿਣ ਵਾਲੇ ਲੋਕਾਂ ਨੇ ਤੂਫਾਨ ਨੂੰ 'ਮਿੰਨੀ ਟੋਰਨਾਡੋ' (ਵਾਂਵਰੋਲਾ) ਦਾ ਨਾਂ ਦਿੱਤਾ।