ਮੈਕਸੀਕੋ 'ਚ ਆਏ ਭੂਚਾਲ ਕਾਰਨ ਹੁਣ ਤਕ 139 ਲੋਕਾਂ ਦੀ ਮੌਤ

09/20/2017 7:22:19 AM

ਮੈਕਸੀਕੋ— ਅਮਰੀਕਾ ਦੇ ਸ਼ਹਿਰ ਮੈਕਸੀਕੋ 'ਚ ਸ਼ਕਤੀਸ਼ਾਲੀ ਭੂਚਾਲ ਆਉਣ ਦੀ ਖਬਰ ਮਿਲੀ ਹੈ। ਅਮਰੀਕਾ ਦੇ ਭੂਗਰਗ ਵਿਭਾਗ ਨੇ ਦੱਸਿਆ ਕਿ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.1 ਮਾਪੀ ਗਈ ਹੈ।

ਇਸ ਭੂਚਾਲ ਨਾਲ ਮੈਕਸੀਕੋ ਸ਼ਹਿਰ ਦੀਆਂ ਬਿਲਡਿੰਗਾਂ ਬੁਰੀ ਤਰ੍ਹਾਂ ਨਾਲ ਕੰਬ ਗਈਆਂ ਤੇ ਨੁਕਸਾਨੀਆਂ ਗਈਆਂ, ਕੁਝ ਬਿਲਡਿੰਗਾਂ ਨੂੰ ਅੱਗ ਵੀ ਲੱਗ ਗਈ। ਇਸ ਭੂਚਾਲ ਕਾਰਨ ਹੁਣ ਤਕ 139 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਭੂਚਾਲ ਆਉਣ ਤੋਂ ਬਾਅਦ ਮੈਕਸੀਕੋ ਸਿਟੀ ਏਅਰਪੋਰਟ 'ਤੇ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ।


ਜ਼ਿਕਰਯੋਗ ਹੈ ਕਿ ਮੈਕਸੀਕੋ 'ਚ 1985 ਦੇ ਭਿਆਨਕ ਭੂਚਾਲ ਦੀ 32ਵੀਂ ਵਰ੍ਹੇਗੰਢ 'ਤੇ ਇਹ ਭੂਚਾਲ ਆਇਆ ਹੈ। 1985 'ਚ ਭੂਚਾਲ ਦੌਰਾਨ ਮੈਕਸੀਕੋ 'ਚ 10,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ।
​​​​​​​