ਇਜ਼ਰਾਈਲ ਦੀ ਕਾਰਵਾਈ ਮਗਰੋਂ ਕੁੱਝ ਹੀ ਘੰਟਿਆਂ ''ਚ ਹਨ੍ਹੇਰੇ ''ਚ ਡੁੱਬ ਜਾਵੇਗਾ ਗਾਜ਼ਾ

10/11/2023 2:51:03 PM

ਯੇਰੂਸ਼ਲਮ (ਭਾਸ਼ਾ)- ਗਾਜ਼ਾ ਦੀ ਬਿਜਲੀ ਅਥਾਰਟੀ ਨੇ ਕਿਹਾ ਹੈ ਕਿ ਇਜ਼ਰਾਈਲ ਵੱਲੋਂ ਗਾਜ਼ਾ ਨੂੰ ਬਿਜਲੀ ਸਪਲਾਈ ਕੱਟਣ ਤੋਂ ਬਾਅਦ ਉਸ ਦੇ ਇਕਲੌਤੇ ਪਾਵਰ ਪਲਾਂਟ ਵਿੱਚ ਈਂਧਨ ਖ਼ਤਮ ਹੋ ਜਾਵੇਗਾ, ਜਿਸ ਨਾਲ ਗਾਜ਼ਾ ਵਿਚ ਬਿਜਲੀ ਸਪਲਾਈ ਬੰਦ ਹੋ ਜਾਵੇਗੀ। ਇਜ਼ਰਾਈਲ ਨੇ ਕਿਹਾ ਹੈ ਕਿ ਹਮਾਸ ਨੇ ਹਫਤੇ ਦੇ ਅੰਤ 'ਚ ਜੋ ਤਬਾਹੀ ਮਚਾਈ ਹੈ, ਉਸ ਦਾ ਬਦਲਾ ਲੈਣ ਲਈ ਉਹ ਖੇਤਰ ਦੀ ਬਿਜਲੀ ਕੱਟ ਦੇਵੇਗਾ। ਗਾਜ਼ਾ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਬੰਦ ਹਨ, ਜਿਸ ਨਾਲ ਪਾਵਰ ਪਲਾਂਟ ਲਈ ਈਂਧਨ ਜਾਂ ਜਨਰੇਟਰ ਪ੍ਰਾਪਤ ਕਰਨਾ ਅਸੰਭਵ ਹੋ ਗਿਆ ਹੈ। ਬਿਜਲੀ ਅਥਾਰਟੀ ਨੇ ਬੁੱਧਵਾਰ ਨੂੰ ਕਿਹਾ ਕਿ ਪਾਵਰ ਪਲਾਂਟ ਦੁਪਹਿਰ ਤੱਕ ਬੰਦ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਹਮਾਸ ਖ਼ਿਲਾਫ਼ ਜੰਗ ਦੌਰਾਨ ਗੋਲਾ-ਬਾਰੂਦ ਲੈ ਕੇ ਪਹਿਲਾ ਅਮਰੀਕੀ ਜਹਾਜ਼ ਪਹੁੰਚਿਆ ਇਜ਼ਰਾਈਲ

ਇੱਥੇ ਤੁਹਾਨੂੰ ਦੱਸ ਦੇਈਏ ਕਿ ਹਮਾਸ ਅਤੇ ਇਜ਼ਰਾਈਲ ਵਿਚਾਲੇ ਜੰਗ ਦਾ ਅੱਜ 5ਵਾਂ ਦਿਨ ਹੈ। ਇਸ ਜੰਗ ਵਿਚ ਦੋਵਾਂ ਧਿਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਹਮਲੇ ਵਿੱਚ ਦੋਵਾਂ ਪਾਸਿਆਂ ਦੇ ਘੱਟੋ-ਘੱਟ 2100 ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਇਜ਼ਰਾਈਲੀ ਫੌਜ ਨੇ ਕਿਹਾ ਕਿ ਸ਼ਨੀਵਾਰ ਦੀ ਘੁਸਪੈਠ ਤੋਂ ਬਾਅਦ ਇਜ਼ਰਾਈਲ ਵਿੱਚ 155 ਸੈਨਿਕਾਂ ਸਮੇਤ 1,200 ਤੋਂ ਵੱਧ ਲੋਕ ਮਾਰੇ ਗਏ ਹਨ। ਉਥੇ ਹੀ ਅਧਿਕਾਰੀਆਂ ਅਨੁਸਾਰ ਗਾਜ਼ਾ ਵਿੱਚ 900 ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ 260 ਬੱਚੇ ਅਤੇ 230 ਔਰਤਾਂ ਸ਼ਾਮਲ ਹਨ। 

ਇਹ ਵੀ ਪੜ੍ਹੋ: ਇਜ਼ਰਾਈਲ-ਹਮਾਸ ਜੰਗ ਦਾ ਅੱਜ ਪੰਜਵਾਂ ਦਿਨ, ਹੁਣ ਤੱਕ 2100 ਲੋਕਾਂ ਦੀ ਮੌਤ, ਤਸਵੀਰਾਂ 'ਚ ਵੇਖੋ ਤਾਜ਼ਾ ਹਾਲਾਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry