ਟਰੰਪ ਦੀ ਅਗਲੇ ਸਾਲ ਆਪਣੇ ''ਪਿਆਰੇ ਦੋਸਤ'' ਨੂੰ ਮਿਲਣ ਦੀ ਸੰਭਾਵਨਾ

10/20/2018 6:59:09 PM

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਲੇ ਸਾਲ ਜਨਵਰੀ 'ਚ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਦੂਜੀ ਵਾਰ ਮੁਲਾਕਾਤ ਕਰਨ ਦੀ ਸੰਭਾਵਨਾ ਹੈ ਤਾਂ ਜੋ ਕੋਰੀਆਈ ਪ੍ਰਾਇਦੀਪ 'ਚ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ। ਇਕ ਉੱਚ ਪ੍ਰਸ਼ਾਸਨਕ ਅਧਿਕਾਰੀ ਨੇ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨੂੰ ਸ਼ੁੱਕਰਵਾਰ ਨੂੰ ਦੱਸਿਆ ਕਿ ਅਗਲੇ ਸਾਲ ਦੀ ਸ਼ੁਰੂਆਤ 'ਚ ਕਿਸੇ ਵੀ ਸਮੇਂ ਬੈਠਕ ਹੋਣ ਦੀ ਸੰਭਾਵਨਾ ਹੈ।
ਅਧਿਕਾਰੀ ਨੇ ਨਿੱਜਤਾ ਦੀ ਸ਼ਰਤ 'ਤੇ ਜਾਣਕਾਰੀ ਦਿੱਤੀ, ਕਿਉਂਕਿ ਬੈਠਕ ਦੇ ਪ੍ਰੋਗਰਾਮ ਨੂੰ ਆਖਰੀ ਰੂਪ ਨਹੀਂ ਦਿੱਤਾ ਗਿਆ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਉੱਤਰੀ ਕੋਰੀਆ ਦੀ ਚੌਥੀ ਵਾਰ ਯਾਤਰਾ ਕੀਤੀ। ਉਹ ਟਰੰਪ ਅਤੇ ਕਿਮ ਵਿਚਾਲੇ ਦੂਜੀ ਵਾਰ ਗੱਲਬਾਤ ਲਈ ਜਾਪਾਨ ਅਤੇ ਦੱਖਣੀ ਕੋਰੀਆ ਨਾਲ ਮਿਲ ਕੇ ਗੱਲ ਕਰ ਰਹੇ ਹਨ। ਟਰੰਪ ਅਤੇ ਕਿਮ ਨੇ ਜੂਨ 'ਚ ਸਿੰਗਾਪੁਰ 'ਚ ਮੁਲਾਕਾਤ ਕੀਤੀ ਸੀ ਜਿਸ 'ਚ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ 'ਤੇ ਸਹਿਮਤੀ ਜਤਾਈ ਗਈ ਸੀ।