ਮੰਗਲ ਤੇ ਚੰਦ 'ਤੇ ਭਵਿੱਖ 'ਚ ਉਗਾਈ ਜਾ ਸਕੇਗੀ ਫਸਲ

10/16/2019 10:07:51 PM

ਲੰਡਨ— ਨਾਸਾ ਦੇ ਵਿਗਿਆਨੀਆਂ ਨੇ ਬਨਾਉਟੀ ਰੂਪ ਨਾਲ ਮੰਗਲ ਗ੍ਰਹਿ ਅਤੇ ਚੰਦ ਵਰਗਾ ਵਾਤਾਵਰਣ ਤਿਆਰ ਕਰ ਕੇ ਉਸ ਵਿਚ ਫਸਲ ਉਗਾਉਣ 'ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਭਵਿੱਖ 'ਚ ਲਾਲ ਗ੍ਰਹਿ (ਮੰਗਲ) ਅਤੇ ਚੰਦ 'ਤੇ ਮਨੁੱਖੀ ਬਸਤੀਆਂ ਵਸਾਈਆਂ ਜਾਂਦੀਆਂ ਹਨ ਤਾਂ ਉਨ੍ਹਾਂ ਲਈ ਉਹ ਖੁਰਾਕੀ ਪਦਾਰਥ ਉਗਾਏ ਜਾ ਸਕਣਗੇ।

ਨੀਦਰਲੈਂਡ ਦੀ ਵਗੇਨਿੰਗੇਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਹ ਵੀ ਕਿਹਾ ਕਿ ਮੰਗਲ ਤੇ ਚੰਦ 'ਤੇ ਉਗਾਈ ਗਈ ਫਸਲ ਤੋਂ ਬੀਜ ਵੀ ਪ੍ਰਾਪਤ ਕੀਤੇ ਜਾਣ ਦੀ ਸੰਭਾਵਨਾ ਹੈ ਤਾਂ ਜੋ ਨਵੀਂ ਫਸਲ ਲਈ ਜਾ ਸਕੇ। ਉਨ੍ਹਾਂ ਹਲੀਮ, ਟਮਾਟਰ, ਮੂਲੀ, ਰਾਈ, ਪਾਲਕ ਅਤੇ ਮਟਰ ਸਮੇਤ 10 ਵੱਖ-ਵੱਖ ਫਸਲਾਂ ਉਗਾਈਆਂ। ਵਗੇਨਿੰਗੇਨ ਯੂਨੀਵਰਸਿਟੀ ਦੇ ਵੀਗਰ ਵੇਮਲਿੰਕ ਨੇ ਕਿਹਾ ਕਿ ਜਦੋਂ ਅਸੀਂ ਬਨਾਉਟੀ ਰੂਪ ਨਾਲ ਤਿਆਰ ਕੀਤੀ ਗਈ ਮੰਗਲ ਗ੍ਰਹਿ ਦੀ ਮਿੱਟੀ 'ਚ ਉੱਗੇ ਪਹਿਲੇ ਟਮਾਟਰਾਂ ਨੂੰ ਲਾਲ ਹੁੰਦਿਆਂ ਦੇਖਿਆ ਤਾਂ ਅਸੀਂ ਖੁਸ਼ ਹੋ ਗਏ। ਇਸ ਦਾ ਮਤਲਬ ਸੀ ਕਿ ਅਸੀਂ ਖੇਤੀ ਦੇ ਕੰਮ ਵੱਲ ਕਦਮ ਵਧਾ ਦਿੱਤਾ ਹੈ।

Baljit Singh

This news is Content Editor Baljit Singh