ਜਾਪਾਨ 'ਚ ਸਕੂਲਾਂ ਨੇ ਕੁੜੀਆਂ ਦੇ 'ਪੋਨੀਟੇਲ' ਕਰਨ 'ਤੇ ਲਗਾਈ ਪਾਬੰਦੀ, ਦਿੱਤਾ ਅਜੀਬੋ-ਗ਼ਰੀਬ ਤਰਕ

03/14/2022 3:40:41 PM

ਟੋਕੀਓ (ਭਾਸ਼ਾ)- ਜਾਪਾਨ ਦੇ ਸਕੂਲਾਂ ਨੇ ਵਿਦਿਆਰਥਣਾਂ ਦੇ ਪੋਨੀਟੇਲ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਸਕੂਲਾਂ ਦਾ ਕਹਿਣਾ ਹੈ ਇਹ ਉਨ੍ਹਾਂ ਦੇ ਪੁਰਸ਼ ਸਾਥੀਆਂ ਨੂੰ "ਜਿਨਸੀ ਤੌਰ 'ਤੇ ਉਤੇਜਿਤ" ਕਰ ਸਕਦੀ ਹੈ। ਵਾਈਸ ਵਰਲਡ ਨਿਊਜ਼ ਨੇ ਮਿਡਲ ਸਕੂਲ ਦੇ ਸਾਬਕਾ ਅਧਿਆਪਕ ਮੋਟੋਕੀ ਸੁਗਿਆਮਾ ਦੇ ਹਵਾਲੇ ਨਾਲ ਦੱਸਿਆ ਕਿ ਸਕੂਲ ਪ੍ਰਬੰਧਕਾਂ ਨੇ ਕੁੜੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਦੀਆਂ ਗਰਦਨਾਂ ਦੇ ਪਿੱਛਲੇ ਹਿੱਸੇ ਨੂੰ ਦਿਖਾਉਣ ਨਾਲ ਪੁਰਸ਼ ਵਿਦਿਆਰਥੀ ਜਿਨਸੀ ਤੌਰ 'ਤੇ ਉਤੇਜਿਤ ਹੋ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਪੋਨੀਟੇਲ ਨਹੀਂ ਕਰਨੀ ਚਾਹੀਦੀ।

ਇਹ ਵੀ ਪੜ੍ਹੋ: ਬੇਰਹਿਮ ਰੂਸ: ਯੂਕ੍ਰੇਨ 'ਚ ਬੰਬਾਰੀ ਦਰਮਿਆਨ ਜ਼ਖ਼ਮੀ ਹੋਈ ਗਰਭਵਤੀ ਔਰਤ ਦੇ ਬੱਚੇ ਦੀ ਮੌਤ, ਖ਼ੁਦ ਵੀ ਤੋੜਿਆ ਦਮ

ਇਕ ਹੋਰ ਅਜਿਹੇ ਵਿਅੰਗਮਈ ਨਿਯਮ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਜਾਪਾਨ ਦੇ ਜ਼ਿਆਦਾਤਰ ਸਕੂਲਾਂ ਵਿਚ ਕੁੜੀਆਂ ਨੂੰ ਚਿੱਟੇ ਅੰਡਰਗਾਰਮੈਂਟਸ ਪਹਿਨਣ ਦੀ ਲੋੜ ਹੁੰਦੀ ਹੈ ਤਾਂ ਜੋ ਕੁਝ ਵੀ ਵਰਦੀ ਜ਼ਰੀਏ ਦਿਖਾਈ ਨਾ ਦੇਵੇ। ਉਨ੍ਹਾਂ ਕਿਹਾ, 'ਮੈਂ ਹਮੇਸ਼ਾ ਇਹਨਾਂ ਨਿਯਮਾਂ ਦੀ ਆਲੋਚਨਾ ਕੀਤੀ ਹੈ, ਪਰ ਕਿਉਂਕਿ ਆਲੋਚਨਾ ਦੀ ਅਜਿਹੀ ਘਾਟ ਹੈ ਅਤੇ ਇਹ ਇੰਨਾ ਆਮ ਹੋ ਗਿਆ ਹੈ ਕਿ ਵਿਦਿਆਰਥੀਆਂ ਕੋਲ ਇਨ੍ਹਾਂ ਨੂੰ ਸਵੀਕਾਰ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ।'

ਇਹ ਵੀ ਪੜ੍ਹੋ: ਟਰੰਪ ਨੇ ਬਾਈਡੇਨ ਨੂੰ ਦੱਸਿਆ ਕਾਇਰ, ਕਿਹਾ- ‘ਸਾਡੇ ਕੋਲ ਪੁਤਿਨ ਨਾਲ ਗੱਲ ਕਰਨ ਵਾਲਾ ਕੋਈ ਨਹੀਂ’

2020 ਦੇ ਸਰਵੇਖਣ ਦੇ ਅਨੁਸਾਰ, ਫੁਕੂਓਕਾ ਦੇ ਦੱਖਣੀ ਪ੍ਰੀਫੈਕਚਰ ਵਿਚ 10 ਵਿਚੋਂ 1 ਸਕੂਲ ਨੇ ਹੇਅਰ ਸਟਾਈਲ 'ਤੇ ਰੋਕ ਲਗਾ ਦਿੱਤੀ ਹੈ। ਵਾਈਸ ਵਰਲਡ ਨਿਊਜ਼ ਨੇ ਰਿਪੋਰਟ ਕੀਤੀ ਕਿ ਪਿਛਲੇ ਸਾਲ ਜੂਨ ਵਿਚ ਇਨ੍ਹਾਂ ਨਿਯਮਾਂ ਨੂੰ ਲੈ ਕੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਰੋਸ ਨੇ ਜਾਪਾਨ ਦੀ ਸਰਕਾਰ ਨੂੰ ਸਿੱਖਿਆ ਦੇ ਸਾਰੇ ਪ੍ਰੀਫੈਕਚਰਲ ਬੋਰਡ ਨੂੰ ਸਖ਼ਤ ਸਕੂਲ ਨਿਯਮਾਂ ਵਿਚ ਸੋਧ ਕਰਨ ਲਈ ਕਿਹਾ ਸੀ। ਪੋਨੀਟੇਲ 'ਤੇ ਪਾਬੰਦੀ ਤੋਂ ਇਲਾਵਾ, ਹੋਰ ਨਿਯਮਾਂ ਵਿਚ ਵਿਦਿਆਰਥੀਆਂ ਦੇ ਅੰਡਰਵੀਅਰ, ਜੁਰਾਬਾਂ ਦੀ ਲੰਬਾਈ, ਸਕਰਟ ਦੀ ਲੰਬਾਈ, ਭਰਵੱਟਿਆਂ ਦਾ ਆਕਾਰ ਅਤੇ ਇੱਥੋਂ ਤੱਕ ਕਿ ਵਾਲਾਂ ਦਾ ਰੰਗ ਵੀ ਸ਼ਾਮਲ ਹੈ। ਕੁਝ ਸਕੂਲਾਂ ਨੇ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਕੁਦਰਤੀ ਵਾਲਾਂ ਦੇ ਰੰਗ ਦੇ ਫੋਟੋਗ੍ਰਾਫਿਕ ਸਬੂਤ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਬਰਾਕ ਓਬਾਮਾ ਕੋਰੋਨਾ ਵਾਇਰਸ ਨਾਲ ਸੰਕਰਮਿਤ, PM ਮੋਦੀ ਨੇ ਕੀਤੀ ਜਲਦ ਠੀਕ ਹੋਣ ਦੀ ਕਾਮਨਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry