ਮੈਲਬੌਰਨ ਦੇ ਅਪਾਰਟਮੈਂਟ ''ਚ ਧਮਾਕਾ, ਪੁਲਸ ਨੇ ਬੰਧਕ ਬਣਾਈ ਗਈ ਔਰਤ ਨੂੰ ਛੁਡਵਾਇਆ

06/05/2017 5:57:39 PM

ਮੈਲਬੌਰਨ— ਆਸਟਰੇਲੀਆ ਦੇ ਮੈਲਬੌਰਨ ਸ਼ਹਿਰ 'ਚ ਸੋਮਵਾਰ ਦੀ ਸ਼ਾਮ ਨੂੰ ਇਕ ਅਪਾਰਟਮੈਂਟ ਦੀ ਬਿਲਡਿੰਗ 'ਚ ਧਮਾਕਾ ਹੋਇਆ। ਇਸ ਬਿਲਡਿੰਗ 'ਚ ਬੰਧਕ ਬਣਾਈ ਗਈ ਔਰਤ ਨੂੰ ਪੁਲਸ ਨੇ ਛੁਡਵਾ ਲਿਆ ਹੈ। ਪੁਲਸ ਨੇ ਪਹਿਲਾਂ ਹਮਲਾਵਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਪਰ ਨਾ ਮੰਨਣ 'ਤੇ ਉਸ ਨੂੰ ਗੋਲੀ ਮਾਰ ਕੇ ਬੰਧਕ ਔਰਤ ਨੂੰ ਛੁਡਵਾ ਲਿਆ। ਬਿਲਡਿੰਗ 'ਚ ਧਮਾਕੇ ਤੋਂ ਬਾਅਦ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਸਨ। ਇਹ ਧਮਾਕਾ ਮੈਲਬੌਰਨ ਦੇ ਬ੍ਰਾਈਟਨ ਖੇਤਰ ਦੇ ਬੇਅ ਸਟਰੀਟ 'ਚ ਸਥਿਤ ਅਪਾਟਰਮੈਂਟ 'ਚ ਹੋਇਆ। ਜਿਸ ਕਾਰਨ ਪੁਲਸ ਨੇ ਆਲੇ-ਦੁਆਲੇ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਹੈ। ਬਿਲਡਿੰਗ 'ਚ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਇਸ ਹਮਲੇ ਦੀ ਜਾਂਚ ਕਰ ਰਹੀ ਹੈ। ਮੁਕਾਬਲੇ 'ਚ ਪੁਲਸ ਨੇ ਹਮਲਾਵਰ ਨੂੰ ਮਾਰ ਦਿੱਤਾ ਹੈ ਅਤੇ ਤਿੰਨ ਪੁਲਸ ਕਰਮਚਾਰੀ ਇਸ ਮੁਕਾਬਲੇ ਵਿਚ ਜ਼ਖਮੀ ਹੋ ਗਏ ਹਨ। ਪੁਲਸ ਦਾ ਕਹਿਣਾ ਹੈ ਕਿ ਉਹ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਹ ਘਟਨਾ ਅੱਤਵਾਦ ਨਾਲ ਜੁੜੀ ਹੋਈ ਹੈ ਜਾਂ ਨਹੀਂ।