ਪੁਲਸ ''ਚ ਨੌਕਰੀ ਲੈਣ ਤੋਂ ਖੁੰਝਿਆ ਕੁੱਤਾ, ਇਸ ਆਦਤ ਕਾਰਨ ਖਾ ਗਿਆ ਮਾਰ

06/11/2017 3:24:44 PM

ਮੈਲਬੌਰਨ— ਹਰ ਕੁੱਤੇ ਦਾ ਕਦੇ ਨਾ ਕਦੇ ਦਿਨ ਆਉਂਦਾ ਹੈ, ਇਹ ਗੱਲ ਤਾਂ ਤੁਸੀਂ ਜ਼ਰੂਰ ਸੁਣੀ ਹੋਵੇਗੀ। ਜਰਮਨ ਸ਼ੈਫਰਡ ਨਸਲ ਦੇ ਇਕ ਸਾਲ ਦੇ ਕੁੱਤੇ ਨੂੰ ਆਸਟਰੇਲੀਆ ਦੀ ਪੁਲਸ ਅਕੈਡਮੀ ਨੇ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ। 
ਗਾਵੇਲ ਨਾਮੀ ਇਹ ਕੁੱਤਾ ਪੁਲਸ ਅਕੈਡਮੀ ਵਿਚ ਕੰਮ ਲਈ ਸਮਰੱਥ ਨਹੀਂ ਹੋ ਸਕਿਆ, ਕਿਉਂਕਿ ਉਸ ਨੂੰ ਖੜ੍ਹੇ ਹੋ ਕੇ ਧਿਆਨ ਲਾ ਕੇ ਕੰਮ ਕਰਨ ਦੇ ਮੁਕਾਬਲੇ ਲੇਟਨਾ ਬਹੁਤ ਪਸੰਦ ਸੀ।

ਉਹ ਆਪਣੇ ਦੋਸਤਾਨਾ ਅਤੇ ਸਮਾਜਿਕ ਰਵੱਈਏ ਦੀ ਵਜ੍ਹਾ ਤੋਂ ਕੁਈਨਜ਼ਲੈਂਡ ਪੁਲਸ ਸਰਵਿਸ ਦੇ ਆਖਰੀ ਪੜਾਅ 'ਚ ਅਸਫਲ ਰਿਹਾ। ਗਾਵੇਲ ਨੂੰ ਲੋਕਾਂ ਨੂੰ ਗ੍ਰਿਫਤਾਰ ਕਰਨ ਵਿਚ ਮਦਦ ਕਰਨ ਦੀ ਬਜਾਏ ਅਜਨਬੀ ਲੋਕਾਂ ਨਾਲ ਮਿਲਣਾ-ਜੁਲਣਾ ਅਤੇ ਉਨ੍ਹਾਂ ਨਾਲ ਖੇਡਣਾ ਜ਼ਿਆਦਾ ਪਸੰਦ ਸੀ।

ਹਾਲਾਂਕਿ ਕੁੱਤੇ ਨੂੰ ਕੁਈਨਜ਼ਲੈਂਡ ਦੇ ਗਵਰਨਰ ਦੇ ਆਵਾਸ 'ਚ ਵਾਈਸ-ਰੀਗਲ ਦਾ ਅਧਿਕਾਰਤ ਅਹੁਦਾ ਦੇ ਕੇ ਨੌਕਰੀ ਦਿੱਤੀ ਗਈ ਹੈ। ਇੱਥੇ ਉਸ ਦੀ ਡਿਊਟੀ ਲੋਕਾਂ ਦਾ ਸੁਆਗਤ ਕਰਨਾ ਅਤੇ ਗਵਰਨਰ ਪਾਲ ਡੀ ਜਰਸੀ ਨਾਲ ਅਧਿਕਾਰਤ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਾ ਹੈ।