ਨਾਈਜੀਰੀਆ ''ਚ ਵਾਪਰਿਆ ਸੜਕ ਹਾਦਸਾ, 6 ਲੋਕਾਂ ਦੀ ਮੌਤ ਤੋ ਹੋਰ 9 ਜ਼ਖਮੀ

02/10/2020 2:29:02 PM

ਲਾਗੋਸ— ਨਾਈਜੀਰੀਆ ਓਸੁਨ ਸੂਬੇ 'ਚ ਇਕ ਬੱਸ ਦੇ ਡੂੰਘੀ ਖੱਡ 'ਚ ਡਿੱਗ ਜਾਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 9 ਲੋਕ ਜ਼ਖਮੀ ਹੋ ਗਏ। ਪੁਲਸ ਬੁਲਾਰੇ ਫੋਲਾਸ਼ਡੇ ਓਡੋਰੋ ਨੇ ਓਸੁਨ ਸੂਬੇ ਦੀ ਰਾਜਧਾਨੀ ਓਸੋਗਬੋ 'ਚ ਦੱਸਿਆ ਕਿ ਐਤਵਾਰ ਨੂੰ ਇਹ ਦੁਰਘਟਨਾ ਉਸ ਸਮੇਂ ਵਾਪਰੀ ਜਦ ਇਕ ਬੱਸ ਕੰਟਰੋਲ ਗੁਆ ਦੇਣ ਕਾਰਨ ਡੂੰਘੀ ਖੱਡ 'ਚ ਜਾ ਡਿੱਗੀ।
ਉਨ੍ਹਾਂ ਕਿਹਾ ਕਿ ਦੁਰਘਟਨਾ 'ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ 9 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਨਾਈਜੀਰਆ 'ਚ ਓਵਰਲੋਡਿੰਗ, ਖਰਾਬ ਸੜਕਾਂ ਅਤੇ ਡਰਾਇਵਰਾਂ ਦੇ ਕੰਟਰੋਲ ਗੁਆ ਦੇਣ ਕਾਰਨ ਅਕਸਰ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ।