ਚਰਚਾ 'ਚ ਇਸ ਦੇਸ਼ ਦਾ 'ਲਿਟਲ ਟਸਕਨੀ' ਪਿੰਡ, ਇਕੋ ਹੀ ਗਲੀ ’ਚ ਅਜੀਬੋ-ਗਰੀਬ ਤਰੀਕੇ ਨਾਲ ਵਸੇ ਹਨ ਹਜ਼ਾਰਾਂ ਲੋਕ

04/26/2023 1:56:00 AM

ਵਾਰਸਾ (ਇੰਟ.) : ਦੁਨੀਆ 'ਚ ਜਦੋਂ ਵੀ ਪਿੰਡ ਜਾਂ ਕਿਸੇ ਸ਼ਹਿਰ ਦੀ ਗੱਲ ਹੁੰਦੀ ਹੈ ਤਾਂ ਇਕ ਵੱਡੇ ਇਲਾਕੇ ਵਿੱਚ ਫੈਲੀ ਇਕ ਥਾਂ ਦਿਮਾਗ 'ਚ ਆਉਂਦੀ ਹੈ ਪਰ ਪੋਲੈਂਡ ਦਾ ਇਕ ਸ਼ਹਿਰ ਆਪਣੇ ਅਜੀਬੋ-ਗਰੀਬ ਵਸਣ ਦੇ ਅੰਦਾਜ਼ ਨੂੰ ਲੈ ਕੇ ਖੂਬ ਚਰਚਾ ਵਿੱਚ ਹੈ। ਬੀਤੇ ਕੁਝ ਸਮੇਂ ਤੋਂ ਪੋਲੈਂਡ ਦੇ ਅਜੀਬੋ-ਗਰੀਬ ਪਿੰਡ ਦੇ ਏਰੀਅਲ ਸ਼ਾਟ ਤੋਂ ਖਿੱਚੀਆਂ ਗਈਆਂ ਫੋਟੋਆਂ ਖੂਬ ਚਰਚਾ ’ਚ ਹਨ। ਇਸ ਤੋਂ ਪਹਿਲਾਂ ਲੋਕ ਇਸ ਪਿੰਡ ਤੋਂ ਅਣਜਾਣ ਹੀ ਸਨ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੇ ਰਾਜਨੀਤਕ ਸਫਰ 'ਤੇ ਇਕ ਝਾਤ

ਇਕੋ ਗਲੀ 'ਚ ਵਸਿਆ ਹੈ ਪਿੰਡ

ਇਸ ਪਿੰਡ ਵਿੱਚ ਇਕੋ ਹੀ ਗਲੀ 'ਚ ਹਜ਼ਾਰਾਂ ਲੋਕ ਅਜੀਬੋ-ਗਰੀਬ ਤਰੀਕੇ ਨਾਲ ਵਸੇ ਹਨ। ਇਹ ਪਿੰਡ ਸੋਲੋਜਸੋਵਾ ਦੱਖਣੀ ਪੋਲੈਂਡ ਦੇ ਕ੍ਰਾਕੋ ਕਾਊਂਟੀ ਵਿੱਚ ਸਥਿਤ ਹੈ। ਇਹ ਪਿੰਡ ਸੜਕ ਦੇ ਨੇੜੇ-ਤੇੜੇ ਵਸਿਆ ਹੋਇਆ ਹੈ, ਜੋ ਲਗਭਗ 9 ਕਿਲੋਮੀਟਰ ਦੀ ਲੰਬੀ ਹੈ। ਜਿਥੋਂ ਤੱਕ ਇਨਸਾਨ ਦੀ ਨਜ਼ਰ ਜਾਵੇ, ਇਹ ਪਿੰਡ ਇਕ ਲਾਈਨ ’ਚ ਫੈਲਿਆ ਹੋਇਆ ਹੈ। ਦੋਹਾਂ ਪਾਸੇ ਹਰਿਆ-ਭਰਿਆ ਮੈਦਾਨ ਨਜ਼ਰ ਆਉਂਦਾ ਹੈ। ਪੂਰੇ ਕਸਬੇ 'ਚ ਇਕ ਲੰਬੀ ਜਿਹੀ ਗਲੀ ਹੈ ਅਤੇ ਸੜਕ ਦੇ ਦੋਹਾਂ ਕਿਨਾਰਿਆਂ ’ਤੇ ਘਰ ਹਨ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਦੀ ਖ਼ਬਰ ਬੇਹੱਦ ਦੁੱਖਦਾਈ, ਉਨ੍ਹਾਂ ਦੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ : ਮਾਇਆਵਤੀ

ਬਹੁਤ ਘੱਟ ਹੈ ਪਿੰਡ ਦੀ ਆਬਾਦੀ

ਗੂਗਸ ਮੈਪ ’ਤੇ ਵੀ ਇਸ ਅਜੀਬ ਪਿੰਡ ਦੀਆਂ ਫੋਟੋਆਂ ਵਾਇਰਲ ਹੋਈਆਂ ਹਨ। ਸੋਲੋਜਸੋਵਾ ਨੂੰ ਇਸ ਦੇ ਖੂਬਸੂਰਤ ਦ੍ਰਿਸ਼ਾਂ ਅਤੇ ਅਸਧਾਰਨ ਲੇਆਊਟ ਲਈ ‘ਲਿਟਿਲ ਟਸਕਨੀ’ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ। ਸੀ. ਐੱਸ. ਓ. ਪੋਲੈਂਡ ਮੁਤਾਬਕ ਸਾਲ 2017 ਵਿੱਚ ਇਸ ਪਿੰਡ ਦੀ ਆਬਾਦੀ ਸਿਰਫ 5,819 ਸੀ। ਸਾਲ 2013 ਤੋਂ 17 ਤੱਕ ਇੱਥੇ ਸਿਰਫ 13 ਲੋਕ ਵਧੇ। ਪਿਛਲੇ ਕਈ ਸਾਲਾਂ ਤੋਂ ਪਿੰਡ ਵਿਚ ਵੱਡੀ ਗਿਣਤੀ ਵਿਚ ਹਿਜ਼ਰਤ ਹੋ ਰਿਹਾ ਹੈ। ਪਿੰਡ ਦੇ ਸਭ ਤੋਂ ਪੁਰਾਣੇ ਨਿਵਾਸੀਆਂ ਵਿਚੋਂ ਇਕ ਨੇ ਦੱਸਿਆ ਕਿ ਨੌਜਵਾਨ ਕੰਮ ਕਰ ਲਈ ਵਿਦੇਸ਼ ਜਾਂ ਫਿਰ ਵੱਡੇ ਸ਼ਹਿਰਾਂ ਵਿਚ ਜਾ ਰਹੇ ਹਨ।

ਇਹ ਵੀ ਪੜ੍ਹੋ : ਹੁਣ ਇਕੋ ਸਮੇਂ 4 ਮੋਬਾਇਲਾਂ 'ਤੇ ਚਲਾ ਸਕੋਗੇ ਇਕ ਹੀ WhatsApp, ਮਾਰਕ ਜ਼ੁਕਰਬਰਗ ਨੇ ਕੀਤਾ ਐਲਾਨ

ਪਿੰਡ ਨੇ ਖੂਬ ਬਟੋਰੀਆਂ ਸੁਰਖੀਆਂ

ਦੱਸ ਦੇਈਏ ਕਿ ਇਹ ਅਜੀਬ ਪਿੰਡ ਸਾਲ 2020 ਵਿੱਚ ਸੁਰਖੀਆਂ 'ਚ ਆਇਆ ਸੀ। ਇਸ ਪਿੰਡ ਦੀ ਸਥਾਪਨਾ 6ਵੀਂ ਸਦੀ ਵਿੱਚ ਇਕ ਉੱਚ ਫੌਜੀ ਅਧਿਕਾਰੀ ਦੁਆਰਾ ਕੀਤੀ ਗਈ ਸੀ, ਜੋ ਪੋਲੈਂਡ ਦੇ ਰਾਜ ਦੇ ਤਾਜ ਦੀ ਨੁਮਾਇੰਦਗੀ ਕਰਦਾ ਸੀ। ਇਹ ਇਕ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈ, ਫਿਰ ਵੀ ਬਹੁਤ ਸਾਰੇ ਲੋਕ ਅਜੇ ਵੀ ਇਸ ਦੀ ਹੋਂਦ ਤੋਂ ਅਣਜਾਣ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh