ਗੰਗਾ ਸਫਾਈ ਨਾਲ ਜੁੜੇ ਭਾਰਤੀ ਸਟਾਰਟਅੱਪ ਨੂੰ UN ਨੇ ਕੀਤਾ ਸਨਮਾਨਿਤ

12/13/2018 9:30:24 AM

ਕੇਟੋਵਿਸ (ਬਿਊਰੋ)— ਇਕ ਭਾਰਤੀ ਸਟਾਟਰਟਅੱਪ ਨੂੰ ਕੇਟੋਵਿਸ (ਪੋਲੈਂਡ) ਵਿਚ ਚੱਲ ਰਹੇ ਜਲਵਾਯੂ ਸੰਮੇਲਨ ਦੌਰਾਨ ਸੰਯੁਕਤ ਰਾਸ਼ਟਰ ਨੇ ਵਿਸ਼ੇਸ਼ ਸਨਮਾਨ ਦਿੱਤਾ ਹੈ। ਇਹ ਸਟਾਰਟਅੱਪ ਮੰਦਰਾਂ ਵਿਚੋਂ ਨਿਕਲਣ ਵਾਲੇ ਹਜ਼ਾਰਾਂ ਟਨ ਫੁੱਲਾਂ ਦੀ ਰਹਿੰਦ-ਖੂਹੰਦ ਦੀ ਰੀਸਾਈਕਲਿੰਗ ਕਰ ਗੰਗਾ ਨਦੀ ਦੀ ਸਫਾਈ ਵਿਚ ਜੁਟਿਆ ਹੋਇਆ ਹੈ। ਇਹ ਸਟਾਰਟਅੱਪ ਫੁੱਲਾਂ ਦੀ ਰਹਿੰਦ-ਖੂਹੰਦ ਤੋਂ ਸੁਗੰਧਤ ਅਗਰਬੱਤੀ, ਧੂਫਬੱਤੀ, ਜੈਵਿਕ ਖਾਦ ਅਤੇ ਪੈਕੇਜਿੰਗ ਸਮੱਗਰੀ ਤਿਆਰ ਕਰਦਾ ਹੈ।

ਸੰਯੁਕਤ ਰਾਸ਼ਟਰ ਨੇ ਇਸ ਪਹਿਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਉੱਤਰ ਪ੍ਰਦੇਸ਼ ਦਾ 'Help us Green' ਮੰਦਰਾਂ ਵਿਚੋਂ ਨਿਕਲਣ ਵਾਲੀ ਰਹਿੰਦ-ਖੂਹੰਦ ਦੇ ਹੱਲ ਵਿਚ ਜੁਟਿਆ ਹੈ। ਆਪਣੀ ਤਰ੍ਹਾਂ ਦਾ ਇਹ ਦੁਨੀਆ ਦਾ ਪਹਿਲਾ ਲਾਭਕਾਰੀ ਹੱਲ ਹੈ। ਇਸ ਪਹਿਲ ਨਾਲ ਕਰੀਬ 1,260 ਔਰਤਾਂ ਜੁੜੀਆਂ ਹੋਈਆਂ ਹਨ। ਇਹ ਸਟਾਟਰਅੱਪ ਇਨ੍ਹਾਂ ਔਰਤਾਂ ਜ਼ਰੀਏ ਉੱਤਰ ਪ੍ਰਦੇਸ਼ ਦੇ ਮੰਦਰਾਂ ਤੋਂ ਰੋਜ਼ਾਨਾ 8.4 ਟਨ ਫੁੱਲਾਂ ਦੀ ਰਹਿੰਦ-ਖੂਹੰਦ ਇੱਕਠੀ ਕਰਦਾ ਹੈ। ਇਨ੍ਹਾਂ ਵਰਤੇ ਗਏ ਫੁੱਲਾਂ ਨੂੰ ਚਾਰਕੋਲ ਮੁਕਤ ਅਗਰਬੱਤੀ, ਓਰਗੇਨਿਕ ਵਰਮੀਕੰਪੋਸਟ ਅਤੇ ਬਾਇਓਡਿਗਰੇਬਲ ਪੈਕੇਜਿੰਗ ਮੈਟੀਰੀਅਲ ਵਿਚ ਤਬਦੀਲ ਕੀਤਾ ਜਾਂਦਾ ਹੈ। ਇਸ ਭਾਰਤੀ ਸਟਾਰਟਅੱਪ ਦੇ ਨਾਲ ਹੀ ਦੁਨੀਆ ਦੇ 13 ਹੋਰ ਦੇਸ਼ਾਂ ਵਿਚ ਤਬਦੀਲੀ ਲਿਆਉਣ ਵਾਲੀ ਪਹਿਲ ਨੂੰ ਵੀ ਮੰਗਲਵਾਰ ਨੂੰ 'ਯੂਨਾਈਟਿਡ ਨੇਸ਼ਨਜ਼ ਕਲਾਈਮੇਟ ਐਕਸ਼ਨ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਬ੍ਰਾਂਡ ਅੰਬੈਸਡਰ ਬਣ ਚੁੱਕੇ ਹਨ ਅੰਕਿਤ
'Help us Green' ਸਟਾਰਟਅੱਪ ਨੂੰ ਸ਼ੁਰੂ ਕਰਨ ਵਾਲੇ ਅੰਕਿਤ ਅਗਰਵਾਲ ਉਨ੍ਹਾਂ ਦੇ ਦੋਸਤ ਕਰਨ ਰਸਤੋਗੀ ਅਤੇ ਪ੍ਰਤੀਕ ਕੁਮਾਰ ਕਾਨਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਆਈ.ਆਈ.ਟੀ. ਦੀ ਮਦਦ ਨਾਲ ਮੰਦਰਾਂ 'ਚ ਚੜਾਏ ਫੁੱਲਾਂ ਨਾਲ ਥਰਮਾਕੋਲ, ਗ੍ਰੀਨ ਲੇਦਰ, ਇਕੋਫ੍ਰੈਂਡਲੀ ਅਗਰਬੱਤੀ ਦਾ ਸਟਾਰਟਅੱਪ ਸ਼ੁਰੂ ਕੀਤਾ ਸੀ। ਇਸ ਦੇ ਲਈ ਉਹ ਫੋਬਰਸ ਦੀ ਨੌਜਵਾਨ 30 ਦੀ ਸੂਚੀ ਵਿਚ ਬੀਤੇ ਸਾਲ ਸ਼ਾਮਲ ਹੋਏ ਹਨ ਤਾਂ ਸੰਯੁਕਤ ਰਾਸ਼ਟਰ ਨੇ ਕਰੀਬ ਦੋ ਮਹੀਨੇ ਪਹਿਲਾਂ ਉਨ੍ਹਾਂ ਨੂੰ 'ਯੂ.ਐੱਨ. ਮੂਵਮੈਂਟ ਆਫ ਚੇਂਜ' ਐਵਾਰਡ ਨਾਲ ਸਨਮਾਨਿਤ ਕੀਤਾ। ਨਾਲ ਹੀ ਬਿੱਲ ਐਂਡ ਮਿਲਿੰਡਾ ਗੇਟਜ਼ ਫਾਊਂਡੇਸ਼ਨ ਨੇ ਗੋਲਕੀਪਰ ਐਵਾਰਡ ਨਾਲ ਸਨਮਾਨਿਤ ਕੀਤਾ।

Vandana

This news is Content Editor Vandana