ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦ ਅਤੇ ਖੁੱਲ੍ਹੇ ਭਾਰਤੀ ਪ੍ਰਸ਼ਾਂਤ ਦੇ ਮਹੱਤਵ ਨੂੰ ਕੀਤਾ ਰੇਖਾਂਕਿਤ

05/22/2023 12:28:55 PM

ਪੋਰਟ ਮੇਰੇਸਬੀ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪ੍ਰਸ਼ਾਂਤ ਟਾਪੂ ਦੇਸ਼ਾਂ ਲਈ ਆਜ਼ਾਦ ਅਤੇ ਖੁੱਲ੍ਹੇ ਇੰਡੋ-ਪੈਸੀਫਿਕ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਚਤੁਰਭੁਜ ਸੁਰੱਖਿਆ ਡਾਇਲਾਗ (ਕਵਾਡ) ਸਮੂਹ ਇਸ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਮੋਦੀ ਨੇ ਫੋਰਮ ਫਾਰ ਇੰਡੋ-ਪੈਸੀਫਿਕ ਆਈਲੈਂਡਸ ਕੋਆਪਰੇਸ਼ਨ (ਐੱਫ.ਆਈ.ਪੀ.ਆਈ.ਸੀ.) ਸਿਖ਼ਰ ਸੰਮੇਲਨ ਨੂੰ ਸੰਬੋਧਨ ਕਰਦਿਆਂ, ਬਹੁ-ਪੱਖੀਵਾਦ ਦੀ ਜ਼ਰੂਰਤ ਅਤੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਅਖੰਡਤਾ ਲਈ ਸਨਮਾਨ ਕੀਤੇ ਜਾਣ 'ਤੇ ਜ਼ੋਰ ਦਿੱਤਾ। ਇਹ ਸਿਖ਼ਰ ਸੰਮੇਲਨ ਅਜਿਹੇ ਸਮੇਂ 'ਚ ਹੋ ਰਿਹਾ ਹੈ, ਜਦੋਂ ਚੀਨ ਇਸ ਖੇਤਰ 'ਚ ਆਪਣਾ ਫੌਜੀ ਅਤੇ ਕੂਟਨੀਤਕ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ: ਦੁਨੀਆ ਲਈ ਵੱਡਾ ਖ਼ਤਰਾ ਬਣਿਆ ਹਵਾ ਪ੍ਰਦੂਸ਼ਣ, ਹਰ ਸਾਲ 60 ਲੱਖ ਬੱਚੇ ਹੁੰਦੇ ਹਨ ਸਮੇਂ ਤੋਂ ਪਹਿਲਾਂ ਪੈਦਾ

ਮੋਦੀ ਨੇ ਕਿਹਾ, ''ਤੁਹਾਡੇ ਵਾਂਗ ਅਸੀਂ ਵੀ ਬਹੁ-ਪੱਖੀਵਾਦ 'ਚ ਵਿਸ਼ਵਾਸ ਰੱਖਦੇ ਹਾਂ, ਆਜ਼ਾਦ, ਖੁੱਲ੍ਹੇ ਅਤੇ ਸਮਾਵੇਸ਼ੀ ਇੰਡੋ-ਪੈਸੀਫਿਕ ਦਾ ਸਮਰਥਨ ਕਰਦੇ ਹਾਂ ਅਤੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਅਖੰਡਤਾ ਦਾ ਸਨਮਾਨ ਕਰਦੇ ਹਾਂ।'' ਉਨ੍ਹਾਂ ਕਿਹਾ ਕਿ ਕਵਾਡ ਇਸ ਦਿਸ਼ਾ 'ਚ ਕੰਮ ਕਰ ਰਿਹਾ ਹੈ। ਭਾਰਤ, ਜਾਪਾਨ, ਆਸਟ੍ਰੇਲੀਆ ਅਤੇ ਅਮਰੀਕਾ ਕਵਾਡ ਦੇ ਮੈਂਬਰ ਦੇਸ਼ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 'ਅਸੀਂ ਬਿਨਾਂ ਕਿਸੇ ਝਿਜਕ ਦੇ (ਹਰ ਖੇਤਰ ਵਿੱਚ) ਤੁਹਾਡੇ ਨਾਲ ਆਪਣੀਆਂ ਸਮਰੱਥਾਵਾਂ ਅਤੇ ਅਨੁਭਵਾਂ ਨੂੰ ਸਾਂਝਾ ਕਰਨ ਲਈ ਤਿਆਰ ਹਾਂ, ਫਿਰ ਭਾਵੇਂ ਉਹ ਡਿਜੀਟਲ ਤਕਨਾਲੋਜੀ ਹੋਵੇ ਜਾਂ ਪੁਲਾੜ ਤਕਨਾਲੋਜੀ, ਸਿਹਤ ਸੁਰੱਖਿਆ ਹੋਵੇ ਜਾਂ ਭੋਜਨ ਸੁਰੱਖਿਆ, ਜਲਵਾਯੂ ਤਬਦੀਲੀ ਹੋਵੇ ਜਾਂ ਵਾਤਾਵਰਣ ਸੁਰੱਖਿਆ। ਅਸੀਂ ਤੁਹਾਡੇ ਨਾਲ ਹਾਂ।'

ਇਹ ਵੀ ਪੜ੍ਹੋ: ਅਮਰੀਕਾ ਦੇ ਕੰਸਾਸ ਸ਼ਹਿਰ 'ਚ ਬਾਰ 'ਚ ਹੋਈ ਗੋਲੀਬਾਰੀ, 3 ਹਲਾਕ

ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ 'ਗਲੋਬਲ ਸਾਊਥ' ਦੀ ਆਵਾਜ਼ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਤਰਜੀਹ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ''ਇਸ ਲਈ ਅੰਤਰਰਾਸ਼ਟਰੀ ਸੰਸਥਾਵਾਂ ਵਿਚ ਸੁਧਾਰ ਸਾਡੀ ਸਾਂਝੀ ਤਰਜੀਹ ਹੋਣੀ ਚਾਹੀਦੀ ਹੈ।'' ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਪਾਪੂਆ ਨਿਊ ਗਿਨੀ ਦੇ ਹਮਰੁਤਬਾ ਜੇਮਸ ਮਾਰਾਪੇ ਨਾਲ ਇਸ ਸਿਖ਼ਰ ਸੰਮੇਲਨ ਦੀ ਸਹਿ-ਪ੍ਰਧਾਨਗੀ ਕੀਤੀ। ਭਾਰਤ ਦਾ 14 ਪੈਸੀਫਿਕ ਟਾਪੂ ਦੇਸ਼ਾਂ (ਪੀ.ਆਈ.ਸੀ.) ਨਾਲ ਜੁੜਾਵ ਉਸ ਦੀ 'ਐਕਟ ਈਸਟ' ਨੀਤੀ ਦਾ ਹਿੱਸਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਫਿਜੀ ਫੇਰੀ ਦੌਰਾਨ 19 ਨਵੰਬਰ 2014 ਨੂੰ ਸੁਵਾ ਵਿੱਚ ਪਹਿਲੇ FIPIC ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਸੀ। FIPIC ਦਾ ਦੂਜਾ ਸਿਖ਼ਰ ਸੰਮੇਲਨ 21 ਅਗਸਤ 2015 ਨੂੰ ਜੈਪੁਰ ਵਿੱਚ ਹੋਇਆ ਸੀ, ਜਿਸ ਵਿੱਚ ਸਾਰੇ 14 PIC ਨੇ ਭਾਗ ਲਿਆ ਸੀ।

ਇਹ ਵੀ ਪੜ੍ਹੋ: ਬੈਗ 'ਚ ਪਾ ਕੇ ਸੁੱਟ 'ਤੀ ਸੀ ਧੀ, 4 ਸਾਲ ਬਾਅਦ 'ਬੇਬੀ ਇੰਡੀਆ' ਦੀ ਮਾਂ ਦਾ ਖੁੱਲ੍ਹਿਆ ਭੇਤ, ਹੋਈ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry