UN ਹੈੱਡਕੁਆਟਰ 'ਚ PM ਮੋਦੀ ਨੇ ਕੀਤੇ ਯੋਗ ਆਸਨ, ਬੋਲੇ- ਯੋਗ ਭਾਰਤ ਤੋਂ ਆਇਆ ਪਰ ਇਹ ਕਾਪੀਰਾਈਟ ਤੋਂ ਮੁਕਤ ਹੈ

06/21/2023 7:19:22 PM

ਨਿਊਯਾਰਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਦੇ ਅਮਰੀਕਾ ਦੌਰੇ 'ਤੇ ਹਨ। ਪੀ.ਐੱਮ. ਬੁੱਧਵਾਰ ਨੂੰ ਯੂ.ਐੱਨ. ਹੈੱਡਕੁਆਟਰ 'ਚ ਯੋਗ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਇਥੇ ਪਹੁੰਚ ਚੁੱਕੇ ਹਨ। ਪੀ.ਐੱਮ. ਨੇ ਇਥੇ ਪਹੁੰਚਣ ਤੋਂ ਪਹਿਲਾਂ ਨਿਊਯਾਰਕ 'ਚ ਅਕਾਦਮਿਕ ਅਤੇ ਥਿੰਕ ਟੈਂਕ ਸਮੂਹਾਂ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਯੂ.ਐੱਨ. ਹੈੱਡਕੁਆਟਰ ਤੋਂ ਆਪਣੇ ਸੰਬੋਧਨ 'ਚ ਪੀ.ਐੱਮ. ਮੋਦੀ ਨੇ ਕਿਹਾ ਕਿ ਯੋਗ ਭਾਰਤ ਤੋਂ ਆਇਆ ਹੈ ਪਰ ਇਹ ਕਾਪੀਰਾਈਟ, ਪੇਟੈਂਟ ਅਤੇ ਰਾਇਲਟੀ ਭੁਗਤਾਨ ਤੋਂ ਮੁਕਤ ਹੈ। ਯੋਗ ਤੁਹਾਡੀ ਉਮਰ, ਲਿੰਗ ਅਤੇ ਫਿਟਨੈੱਸ ਪੱਧਰ ਦੇ ਅਨੁਕੂਲ ਹੈ। ਯੋਗਾ ਪੋਰਟੇਬਲ ਅਤੇ ਸੱਚਮੁੱਚ ਸਰਵ ਵਿਆਪਕ ਹੈ।

 

ਨਿਊਯਾਰਕ 'ਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ 'ਚ ਯੋਗ ਦਿਵਸ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਯੋਗ ਦੀ ਸ਼ਕਤੀ ਦੀ ਵਰਤੋਂ ਨਾ ਸਿਰਫ ਸਿਹਤਮੰਦ, ਖੁਸ਼ ਰਹਿਣ ਲਈ ਕਰੀਏ ਸਗੋਂ ਖੁਦ ਅਤੇ ਇਕ-ਦੂਜੇ ਪ੍ਰਤੀ ਦਿਆਲੂ ਹੋਣ ਲਈ ਵੀ ਕਰੀਏ। ਆਓ ਅਸੀਂ ਯੋਗ ਦੀ ਸ਼ਕਤੀ ਦੀ ਵਤੋਂ ਕਰੀਏ। ਦੋਸਤੀ, ਇਕ ਸ਼ਾਂਤੀਪੂਰਨ ਸੰਸਾਰ ਅਤੇ ਇਕ ਸਾਫ਼, ਹਰੇ ਅਤੇ ਟਿਕਾਊ ਭਵਿੱਖ ਦੇ ਪੁਲ ਬਣਾਉਣ ਲਈ ਯੋਗਾ ਦੀ ਸ਼ਕਤੀ ਦੀ ਵਰਤੋਂ ਕਰੀਏ। ਆਓ ਅਸੀਂ ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ ਦੇ ਟੀਚੇ ਨੂੰ ਸਾਕਾਰ ਕਰਨ ਲਈ ਹੱਥ ਮਿਲਾਈਏ।

ਪੀ.ਐੱਮ. ਮੋਦੀ ਨੇ ਕਿਹਾ ਕਿ ਪਿਛਲੇ ਸਾਲ ਪੂਰੀ ਦੁਨੀਆ 2023 ਨੂੰ ਅੰਤਰਰਾਸ਼ਟਰੀ ਬਾਜ਼ਾਰ ਸਾਲ ਦੇ ਰੂਪ 'ਚ ਮਨਾਉਣ ਦੇ ਭਾਰਤ ਦੇ ਪ੍ਰਸਤਾਵ ਦਾ ਸਮਰਥਨ ਕਰਨ ਲਈ ਨਾਲ ਆਈ ਸੀ... ਪੂਰੀ ਦੁਨੀਆ ਇਕੱਠਾ ਦੇਖਣਾ ਅਦੱਭੁਤ ਹੈ। ਯੋਗ ਲਈ ਫਿਰ ਤੋਂ ਨਾਲ ਆਓ। ਦੱਸ ਦੇਈਏ ਕਿ ਪੀ.ਐੱਮ. ਮੋਦੀ 180 ਦੇਸ਼ਾਂ ਦੇ ਪ੍ਰਤੀਨਿਧੀਆਂ ਦੇ ਨਾਲ ਇਥੇ ਯੋਗ ਕਰਨਗੇ। ਮੋਦੀ ਦੇ ਯੂ.ਐੱਨ. ਹੈੱਡਕੁਆਟਰ ਪਹੁੰਚਣ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਹੋਇਆ। ਇਥੇ ਭਾਰਤ ਦੀ ਰਾਜਦੂਤ ਰੁਚਿਰਾ ਕੰਬੋਜ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਅੱਜ ਦਾ ਦਿਨ ਬੇਹੱਦ ਖਾਸ ਹੈ ਕਿਉਂਕਿ ਪੀ.ਐੱਮ. ਮੋਦੀ ਦੇ ਨਾਲ ਇੱਥੇ ਲੋਕ ਯੋਗ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਦੀ ਲੀਡਰਸ਼ਿਪ 'ਚ ਹੀ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਐਨਾਲ ਕੀਤਾ ਗਿਆ।

Rakesh

This news is Content Editor Rakesh