ਚਾਂਸਲਰ ਮਰਕੇਲ ਨਾਲ ਗੱਲਬਾਤ ਕਰਨ ਲਈ PM ਮੋਦੀ ਪਹੁੰਚੇ ਜਰਮਨੀ

04/21/2018 1:18:58 AM

ਬਰਲਿਨ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਨਾਲ ਗੱਲਬਾਤ ਕਰਨ ਲਈ ਆਪਣੀ ਯਾਤਰਾ ਦੌਰਾਨ ਸ਼ੁੱਕਰਵਾਰ ਨੂੰ ਜਰਮਨੀ ਪਹੁੰਚੇ। ਪ੍ਰਧਾਨ ਮੰਤਰੀ 3 ਦੇਸ਼ਾਂ ਦੀ ਆਪਣੀ ਯਾਤਰਾ ਦੇ ਆਖਰੀ ਦੌਰ 'ਚ ਬ੍ਰਿਟੇਨ ਤੋਂ ਇਥੇ ਪਹੁੰਚੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਆਪਣੇ ਟਵੀਟ 'ਚ ਕਿਹਾ, 'ਨਿਯਮਤ ਉੱਚ ਗੱਲਬਾਤ ਦੀ ਗਤੀ (ਸਪੀਡ) ਨੂੰ ਬਰਕਰਾਰ ਰੱਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨ ਚਾਂਸਲਰ ਮਰਕੇਲ ਨੂੰ ਮਿਲਣ ਲਈ ਯਾਤਰਾ ਦੌਰਾਨ ਬਰਲਿਨ ਪਹੁੰਚੇ।'


ਉਨ੍ਹਾਂ ਨੇ ਕਿਹਾ ਕਿ ਯਾਤਰਾ ਰਣਨੀਤਕ ਹਿੱਸੇਦਾਰੀ ਨੂੰ ਮਜ਼ਬੂਤ ਕਰਨ ਦੀ ਭਾਰਤ ਦੀ ਇੱਛਾ ਨੂੰ ਦਿਖਾਉਂਦੇ ਹਨ। ਮੋਦੀ ਆਪਣੀ ਬ੍ਰਿਟੇਨ ਦੀ ਯਾਤਰਾ ਖਤਮ ਕਰਨ ਤੋਂ ਬਾਅਦ ਬਰਲਿਨ ਪਹੁੰਚੇ। ਉਥੇ ਉਨ੍ਹਾਂ ਨੇ ਕਾਮਨਵੈਲਥ ਦੇਸ਼ਾਂ ਦੀ ਬੈਠਕ (ਚੋਗਮ) ਦੀ ਬੈਠਕ ਅਤੇ ਕਈ ਦੋ-ਪੱਖੀ ਬੈਠਕਾਂ 'ਚ ਹਿੱਸਾ ਲਿਆ। ਸਵੀਡਨ 'ਚ ਮੋਦੀ ਨੇ ਸਵੀਡਸ਼ ਪ੍ਰਧਾਨ ਮੰਤਰੀ ਸਟੀਫਨ ਲੋਫਵੇਨ ਦੇ ਨਾਲ ਵਿਆਪਕ ਗੱਲਬਾਤ ਕੀਤੀ।