ਪਾਕਿ ਨੇ ਇਨ੍ਹਾਂ 5 ਦੇਸ਼ਾਂ ਨੂੰ ਦਿੱਤੀ ਵੀਜ਼ਾ ਸਬੰਧੀ ਛੋਟ

03/14/2019 8:29:06 PM

ਇਸਲਾਮਾਬਾਦ— ਪਾਕਿਸਤਾਨ ਨੇ ਵੀਰਵਾਰ ਆਪਣੀ ਵੀਜ਼ਾ-ਆਨ-ਅਰਾਈਵਲ ਨੀਤੀ ਦੀ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਕੀਤੇ ਐਲਾਨ 'ਚ ਨੀਤੀ ਦੇ ਸ਼ੁਰੂਆਤੀ ਪੜਾਅ 'ਚ ਯੂ.ਏ.ਈ. ਸਣੇ ਪੰਜ ਦੇਸ਼ਾਂ ਨੂੰ ਵੀਜ਼ਾ-ਆਨ-ਅਰਾਈਵਲ ਦੀ ਸੁਵਿਧਾ ਦਿੱਤੀ ਜਾਵੇਗੀ।

ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਨ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਨਵੀਂ ਰਾਹਤ ਵਾਲੀ ਵੀਜ਼ਾ ਪ੍ਰਣਾਲੀ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਦੇ ਪਹਿਲੇ ਪੜਾਅ 'ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪੰਜ ਦੇਸ਼ਾਂ ਨੂੰ ਵੀਜ਼ਾ ਰਾਹਤ ਦਿੱਤੀ ਗਈ ਹੈ, ਜਿਨ੍ਹਾਂ 'ਚ ਸੰਯੁਕਤ ਅਰਬ ਅਮੀਰਾਤ, ਤੁਰਕੀ, ਚੀਨ, ਮਲੇਸ਼ੀਆ, ਯੂ.ਕੇ. ਸ਼ਾਮਲ ਹਨ।Ý

ਫਵਾਦ ਨੇ ਅੱਗੇ ਕਿਹਾ ਕਿ ਅਗਲੇ ਪੜਾਅ 'ਚ 45 ਦੇਸ਼ਾਂ ਨੂੰ ਵੀਜ਼ਾ-ਆਨ-ਅਰਾਈਵਲ ਸ਼੍ਰੇਣੀ 'ਚ ਸ਼ਾਮਲ ਕੀਤਾ ਜਾਵੇਗਾ। ਇਸ ਪਾਲਿਸੀ ਤਹਿਤ ਗਲਫ ਕਾਰਪੋਰੇਸ਼ਨ ਕੌਂਸਲ ਦੇ ਸਾਰੇ ਮੈਂਬਰ ਦੇਸ਼ਾਂ ਨੂੰ 30 ਦਿਨਾਂ ਦੀ ਵੀਜ਼ਾ-ਆਨ-ਅਰਾਈਵਲ ਦੀ ਛੋਟ ਦਿੱਤੀ ਜਾਵੇਗੀ।

Baljit Singh

This news is Content Editor Baljit Singh