ਖਤਰਨਾਕ ਬਿੱਛੂਆਂ ਨਾਲ ਖੇਡਦੀ ਹੈ ਥਾਈਲੈਂਡ ਦੀ ਕੰਚਨਾ, ਦੇਖੋ ਤਸਵੀਰਾਂ

10/06/2017 8:16:04 PM

ਥਾਈਲੈਂਡ— ਬਿੱਛੂ ਬਹੁਤ ਹੀ ਖਤਰਨਾਕ ਜਾਨਵਰ ਹੈ। ਆਲੇ-ਦੁਆਲੇ ਦੀ ਤਾਂ ਦੂਰ ਦੀ ਗੱਲ ਜੇਕਰ ਸੁਪਨੇ 'ਚ ਵੀ ਬਿੱਛੂ ਦਿਖਾਈ ਦੇ ਜਾਵੇ ਤਾਂ ਰੂਹ ਕੰਬ ਜਾਂਦੀ ਹੈ। ਪਰ ਤੁਹਾਨੂੰ ਪਤਾ ਹੈ ਕਿ ਦੁਨਿਆ 'ਚ ਕੁਝ ਲੋਕ ਇਸ ਤਰ੍ਹਾਂ ਦੇ ਵੀ ਹਨ ਜੋਂ ਬਿੱਛੂਆਂ ਦੇ ਨਾਲ ਖੇਡਦੇ ਹਨ। ਇਨ੍ਹਾਂ 'ਚੋਂ ਇਕ ਹੈ ਸਕਾਰਪਿਅਨ ਕੁਈਨ।
ਥਾਈਲੈਂਡ ਦੀ ਰਹਿਣ ਵਾਲੀ ਕੰਚਨਾ ਕੈਥਯੂ ਆਪਣੇ ਦੇਸ਼ 'ਚ ਹੀ ਨਹੀਂ ਜਦੋਂ ਕਿ ਦੁਨਿਆ 'ਚ ਸਕਾਰਪਿਅਨ ਕੁਈਨ ਦੇ ਨਾਂ ਨਾਲ ਮਸ਼ਹੂਰ ਹੋ ਗਈ ਹੈ। ਰਿਲੇਂਟਲੀ ਥਾਈਲੈਂਡ ਦੇ ਪਟਾਇਆ 'ਚ 2elieve it or Not ਮਿਊਜ਼ੀਅਮ 'ਚ ਉਸ ਨੇ ਆਪਣੇ ਸ਼ਰੀਰ ਅਤੇ ਚਿਹਰੇ 'ਤੇ ਬਿੱਛੂਆਂ ਚਲਾ ਕੇ ਇਕ ਅਨੌਖਾ ਵਰਲਡ ਰਿਕਾਰਡ ਬਣਾ ਦਿੱਤਾ ਹੈ।


ਇਸ ਮਹਿਲਾ ਨੇ ਆਪਣੇ ਮੂੰਹ 'ਤੇ 3 ਮਿੰਟ 28 ਸੈਕਿੰਡ ਤੱਕ ਜ਼ਹਰੀਲੇ ਬਿੱਛੂਆਂ ਨੂੰ ਰੱਖਿਆ ਸੀ ਜਿਸ ਦੀ ਬਦੌਲਤ ਉਸ ਦਾ ਨਾਂ ਗਿਨੀਜ਼ ਬੁੱਕ ਵਰਲਡ ਰਿਕਾਰਡ 'ਚ ਦਰਜ਼ ਹੈ। ਇਹ ਹੀ ਨਹੀਂ ਕਾਏਤਕਾਵੇ ਨੂੰ ਬਿੱਛੂਆਂ ਨਾਲ ਇਨ੍ਹਾਂ ਪਿਆਰ ਹੈ ਕਿ ਉਹ ਉਨ੍ਹਾਂ ਨੂੰ ਆਪਣੇ ਮੂੰਹ ਦੇ ਅੰਦਰ ਵੀ ਰੱਖ ਲੈਂਦੀ ਹੈ।