ਇਗਲੈਂਡ ਦੇ ਆਸਮਾਨ ਵਿਚ ਦਿੱਸੀ ਵਿਲੱਖਣ ਗੁਲਾਬੀ ਸਤਰੰਗੀ ਪੀਂਘ

08/09/2017 11:39:13 AM

ਲੰਡਨ— ਪੱਛਮੀ ਇਗਲੈਂਡ ਵਿਚ ਸੋਮਵਾਰ ਦੀ ਸ਼ਾਮ ਨੂੰ ਇਕ ਵਿਲੱਖਣ ''ਗੁਲਾਬੀ ਸਤਰੰਗੀ ਪੀਂਘ'' ਦੇਖੀ ਗਈ। ਇਸ ਘਟਨਾ ਨੂੰ ਬ੍ਰਿਸਟਲ, ਟਾਨਟਨ ਅਤੇ ਯੇਟ ਵਿਚ ਦੇਖਿਆ ਗਿਆ। 
ਮਾਹਰਾਂ ਨੇ ਇਸ ਘਟਨਾ ਨੂੰ ''ਓਪਟੀਕਲ ਭਰਮ'' ਦੱਸਿਆ।

ਇਹ ਤਸਵੀਰ ਬ੍ਰਿਸਟਲ ਹਾਰਬਰ 'ਤੇ ਲਈ ਗਈ ਹੈ।


ਇਸ ਤਸਵੀਰ ਨੂੰ ਲੋਕਾਂ ਨੇ ''ਅਦਭੁੱਤ'' ਅਤੇ ''ਸੁੰਦਰ'' ਕਿਹਾ ਹੈ।


ਮੌਸਮ ਵਿਭਾਗ ਦੀ ਰਿਪੋਰਟ ਪੇਸ਼ ਕਰਨ ਵਾਲੇ ਸਿਮੋਨ ਕਿੰਗ ਨੇ ਕਿਹਾ ਕਿ ਇਸ ਘਟਨਾ ਨੂੰ ਕੋਈ ਖਾਸ ਨਾਂ ਨਹੀਂ ਦਿੱਤਾ ਗਿਆ। ਇਸ ਦੌਰਾਨ ਇਕ ਨਿਯਮਿਤ ਸਤਰੰਗੀ ਪੀਂਘ ਅਤੇ ਗੁਲਾਬੀ ਸੂਰਜ ਡੁੱਬਣ ਦੇ ਨਜ਼ਾਰੇ ਨੂੰ ਦੇਖਿਆ ਗਿਆ। ਟਾਨਟਨ ਵਿਚ ਆਸਮਾਨ ਗੂੜ੍ਹੇ ਗੁਲਾਬੀ ਰੰਗ ਦਾ ਹੋ ਗਿਆ, ਜਿਵੇਂ ਕਿ ਕਲੋਈ ਐਡਵਰਡ ਦੀ ਇਸ ਤਸਵੀਰ ਵਿਚ ਦਿੱਸ ਰਿਹਾ ਹੈ।


ਮੈਟ ਗੈਮਲਿਨ ਨੇ ਕਿਹਾ,''ਸਾਨੂੰ ਇਕ ਅਰਧ ਗੋਲਾਕਾਰ ਸਤਰੰਗੀ ਪੀਂਘ ਮਿਲੀ, ਜੋ ਹਵਾ ਵਿਚ ਮੌਜੂਦ ਪਾਣੀ ਦੀਆਂ ਬੂੰਦਾਂ ਕਾਰਨ ਸੂਰਜ ਦੀਆਂ ਕਿਰਨਾਂ ਨੂੰ ਵੱਖ-ਵੱਖ ਸਪੈਕੇਟ੍ਰਮ ਵਿਚ ਦਰਸਾਉਂਦੀ ਹੈ।''