ਪਤੀ ਦੀ ਲਾਈਵ ਮੀਟਿੰਗ ਦੌਰਾਨ ਪਤਨੀ ਦੀ ਇਤਰਾਜ਼ਯੋਗ ਤਸਵੀਰ ਹੋਈ ਕੈਦ

04/05/2021 8:49:17 PM

ਜੋਹਾਸਿਨਬਰਗ-ਕੋਰੋਨਾ ਕਾਲ 'ਚ ਮੀਟਿੰਗ ਅਤੇ ਕਾਨਫਰੰਸ ਲਈ ਜ਼ੂਮ ਐਪ ਇਕ ਅਹਿਮ ਜ਼ਰੀਆ ਬਣ ਕੇ ਉਭਰਿਆ ਹੈ। ਹਾਲਾਂਕਿ ਦੇਸ਼ ਅਤੇ ਦੁਨੀਆ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦ ਜ਼ੂਮ ਐਪ 'ਤੇ ਵਰਚੁਅਲ ਵੀਡੀਓ ਮੀਟਿੰਗ ਦੌਰਾਨ ਲੋਕਾਂ ਨੂੰ ਅਣਜਾਣ ਹਰਕਤਾਂ ਕਾਰਣ ਸ਼ਰਮਿੰਦਗੀ ਦਾ ਵੀ ਸਾਹਮਣਾ ਕਰਨਾ ਪਿਆ ਹੈ। ਸਾਊਥ ਅਫਰੀਕਾ ਤੋਂ ਵੀ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਕੋਰੋਨਾ ਸੰਕਟ ਨੂੰ ਲੈ ਕੇ ਜ਼ੂਮ ਮੀਟਿੰਗ ਦੌਰਾਨ ਅਧਿਕਾਰੀ ਦੀ ਪਤਨੀ ਉਸ ਦੇ ਪਿੱਛੇ ਬਿਨਾਂ ਕੱਪੜਿਆਂ ਦੇ ਖੜ੍ਹੀ ਹੋ ਗਈ ਅਤੇ ਇਹ ਕੈਮਰੇ 'ਚ ਕੈਦ ਹੋ ਗਿਆ।

ਇਹ ਵੀ ਪੜ੍ਹੋ-ਦੁਨੀਆ ਦਾ ਅਜਿਹਾ ਦੇਸ਼ ਜਿਥੇ ਸਾਈਕਲ ਚਲਾਉਣ ਲਈ ਵੀ ਲੈਣਾ ਪੈਂਦੈ ਲਾਇਸੈਂਸ

ਦਰਅਸਲ ਡੇਲੀ ਦੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਦੱਖਣੀ ਅਫਰੀਕਾ ਦੇ ਈਸਟਰਨ ਕੈਪੇ 'ਚ ਕੋਰੋਨਾ ਵਾਇਰਸ ਨਾਲ ਹੋ ਰਹੀਆਂ ਮੌਤਾਂ 'ਤੇ ਚਰਚਾ ਕਰਨ ਲਈ ਨੈਸ਼ਨਲ ਹਾਊਸ ਆਫ ਟ੍ਰੇਡੀਸ਼ਨਲ ਲੀਡਰਸ ਦੇ ਨੇਤਾ ਜ਼ੂਮ ਐਪ 'ਤੇ ਮੀਟਿੰਗ ਕਰ ਰਹੇ ਸਨ। ਇਸ ਮੀਟਿੰਗ 'ਚ ਨੈਸ਼ਨਲ ਹਾਊਸ ਆਫ ਟ੍ਰੈਡੀਸ਼ਨਲਸ ਲੀਡਰਸ ਮੈਂਬਰ ਜ਼ੋਲੀਲੇ ਨਦੇਵੂ ਵੀ ਹੋਰ 23 ਨੇਤਾਵਾਂ ਨਾਲ ਸ਼ਾਮਲ ਸਨ। ਜਦ ਜ਼ੂਮ ਮੀਟਿੰਗ 'ਚ ਜ਼ੋਲੀਲੇ ਨਵੇਦੂ ਦੱਸ ਰਹੇ ਸਨ ਕਿ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਈਸਟਰਨ ਕੈਪੇ 'ਚ ਕਿਵੇਂ ਸਥਾਕਨ ਡਾਕਟਰਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਦੀ ਪਤਨੀ ਪਿੱਛੇ ਬਿਨਾਂ ਕੱਪੜਿਆਂ ਦੇ ਦਿਖਾਈ ਦੇਣ ਲੱਗੀ।

ਜ਼ੂਮ ਮੀਟਿੰਗ ਦੌਰਾਨ ਅਚਾਨਕ ਨਵੇਦੂ ਦੀ ਪਤਨੀ ਨੂੰ ਬਿਨ੍ਹਾਂ ਕੱਪੜਿਆਂ ਦੇ ਦੇਖ ਕੇ ਮੀਟਿੰਗ 'ਚ ਮੌਜੂਦਾ ਮੈਂਬਰ ਹੈਰਾਨ ਅਤੇ ਸ਼ਰਮਿੰਦੇ ਹੋ ਗਏ। ਕੁਝ ਮੈਂਬਰ ਇਸ ਦ੍ਰਿਸ਼ ਨੂੰ ਵੇਖ ਕੇ ਹੱਸਣ ਵੀ ਲੱਗੇ। ਇਸ ਤੋਂ ਤੁਰੰਤ ਬਾਅਦ ਕਮੇਟੀ ਦੀ ਚੇਅਰਪਰਸਨ ਫੇਤ ਮੁਥਾਂਬੀ ਨੇ ਉਨ੍ਹਾਂ ਨੂੰ ਟੋਕਿਆ ਅਤੇ ਮੀਟਿੰਗ ਨੂੰ ਰੋਕ ਦਿੱਤਾ। ਮੁਥਾਂਬੀ ਨੇ ਨਵੇਦੂ ਨੂੰ ਕਿਹਾ ਕਿ ਤੁਹਾਡੇ ਪਿੱਛੇ ਬੀਬੀ ਨੇ ਸਹੀ ਕੱਪੜੇ ਨਹੀਂ ਪਾਏ ਹਨ। ਅਸੀਂ ਸਾਰਾ ਕੁਝ ਆਨਲਾਈਨ ਦੇਖ ਰਹੇ ਹਾਂ। ਕਿਰਪਾ ਕਰ ਕੇ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਇਕ ਮੀਟਿੰਗ 'ਚ ਹੋ ਅਤੇ ਅਸੀਂ ਇਸ ਨੂੰ ਦੇਖ ਕੇ ਡਿਸਟਰਬ ਹੋ ਰਹੇ ਹਾਂ।

ਇਹ ਵੀ ਪੜ੍ਹੋ-ਟਵਿੱਟਰ 'ਤੇ ਰੂਸ 'ਚ ਲੱਗਿਆ 85 ਲੱਖ ਰੁਪਏ ਦਾ ਜੁਰਮਾਨਾ

ਹਾਲਾਂਕਿ ਇਸ ਤੋਂ ਤੁਰੰਤ ਬਾਅਦ ਜ਼ੋਲੀਲੇ ਨਵੇਦੂ ਆਪਣੇ ਹੱਥਾਂ ਨਾਲ ਮੂੰਹ ਢੱਕ ਲੈਂਦੇ ਹਨ ਅਤੇ ਸ਼ਰਮਿੰਦੇ ਹੋ ਜਾਂਦੇ ਹਨ। ਉਹ ਕਹਿੰਦੇ ਹਨ-ਮੁਆਫ ਕਰਨਾ, ਮੇਰਾ ਧਿਆਨ ਕੈਮਰੇ 'ਤੇ ਸੀ ਨਾ ਕੀ ਪਿੱਛੇ। ਮੈਂ ਕਾਫੀ ਸ਼ਰਮਿੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਜ਼ੂਮ ਤਕਨਾਲੋਜੀ ਸਾਡੇ ਲਈ ਨਵੀਂ ਹੈ ਅਤੇ ਅਸੀਂ ਅਜੇ ਇਸ ਨੂੰ ਚਲਾਉਣਾ ਸਿਖ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਮੀਟਿੰਗ ਰਾਤ 10 ਵਜੇ ਤੱਕ ਖਤਮ ਹੋ ਜਾਣੀ ਸੀ ਕਿਉਂਕਿ ਇਹ ਸੱਤ ਵਜੇ ਤੋਂ ਚੱਲ ਰਹੀ ਸੀ ਪਰ ਉਸ ਤੋਂ ਬਾਅਦ ਵੀ ਚੱਲਦੀ ਰਹੀ। ਉਸ ਦੌਰਾਨ ਮੇਰੀ ਪਤਨੀ ਬਾਥਰੂਮ 'ਚ ਚੱਲੀ ਗਈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਮੀਟਿੰਗ ਹੁਣ ਵੀ ਚੱਲ ਰਹੀ ਹੈ ਅਤੇ ਐਪ ਦਾ ਕੈਮਰਾ ਆਨ ਹੈ।

ਇਹ ਵੀ ਪੜ੍ਹੋ-ਟੈਕਸਾਸ 'ਚ ਪੁਲਸ ਹਿਰਾਸਤ 'ਚ ਵਿਅਕਤੀ ਦੀ ਮੌਤ ਹੋਣ ਕਾਰਣ 7 ਅਧਿਕਾਰੀ ਮੁਅੱਤਲ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar