ਯੋਗਾ ਮੈਟ ਟਾਵਲ ''ਤੇ ਭਗਵਾਨ ਗਣੇਸ਼ ਦੀ ਫੋਟੋ, ਹਿੰਦੂ ਨਾਰਾਜ਼

03/23/2019 11:20:11 PM

ਨਵਾਦਾ (ਰਾਜਨ ਜੇਦ)— ਅਮਰੀਕਾ ਵਿਚ ਆਊਟਡੋਰ ਐਂਡ ਸਪੋਰਟਿੰਗ ਗੁਡਸ ਕੰਪਨੀ ਨੇ ਆਪਣੇ ਯੋਗਾ ਮੈਟ ਟਾਵਲ 'ਤੇ ਭਗਵਾਨ ਗਣੇਸ਼ ਦੀ ਫੋਟੋ ਛਾਪੀ ਹੈ ਜਿਸ ਕਾਰਨ ਹਿੰਦੂਆਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ। ਕੰਪਨੀ ਦੀ ਵੈੱਬਸਾਈਟ 'ਤੇ ਇਨ੍ਹਾਂ ਦੀ ਵਿਕਰੀ ਕੀਤੀ ਜਾ ਰਹੀ ਹੈ। ਹਿੰਦੂ ਤਾਲਮੇਲ ਨੇਤਾ ਰਾਜਨ ਜੇਦ ਨੇ ਕਿਹਾ ਕਿ ਕੰਪਨੀ ਤੁਰੰਤ ਇਸ ਮੈਟ ਟਾਵਲ ਤੋਂ ਭਗਵਾਨ ਗਣੇਸ਼ ਦੀ ਫੋਟੋ ਹਟਾਵੇ ਅਤੇ ਹਿੰਦੂਆਂ ਤੋਂ ਮੁਆਫੀ ਮੰਗੇ।

Baljit Singh

This news is Content Editor Baljit Singh