ਸਕਾਟਲੈਂਡ ''ਚ ਬੀਅਰ ਦੀ ਬੋਤਲ ''ਤੇ ਛਪੀ ਭਗਵਾਨ ਗਣੇਸ਼ ਦੀ ਫੋਟੋ, ਹਿੰਦੂਆਂ ''ਚ ਰੋਸ

11/30/2018 9:19:17 PM

ਵਾਸ਼ਿੰਗਟਨ – ਟਵੀਡਬੈਂਕ (ਸਕਾਟਲੈਂਡ) ਆਧਾਰਿਤ ਟੈਂਪੇਸਟ ਬ੍ਰੇਵਿੰਗ ਕੰਪਨੀ ਨੇ ਇੰਡੀਆ ਪਿਲਸ ਬੀਅਰ ਦੀ ਬੋਤਲ 'ਤੇ ਭਗਵਾਨ ਗਣੇਸ਼ ਦੀ ਫੋਟੋ ਛਾਪੀ ਹੈ। ਇਸ ਨਾਲ ਹਿੰਦੂਆਂ 'ਚ ਰੋਸ ਫੈਲ ਗਿਆ ਅਤੇ ਉਨ੍ਹਾਂ ਨੇ ਕੰਪਨੀ ਨੂੰ ਇਸ ਨੂੰ ਵਾਪਸ ਲੈਣ ਅਤੇ ਮੁਆਫੀ ਮੰਗਣ ਨੂੰ ਕਿਹਾ ਹੈ।
ਅਮਰੀਕਾ ਦੀ ਯੂਨੀਵਰਸਲ ਸੋਸਾਇਟੀ ਆਫ ਹਿੰਦੂਇਜ਼ਮ ਨੇ ਇਸ 'ਤੇ ਇਤਰਾਜ਼ ਪ੍ਰਗਟਾਇਆ ਹੈ। ਸੋਸਾਇਟੀ ਦੇ ਪ੍ਰਧਾਨ ਰਾਜਨ ਜੇਦ ਨੇ ਕੰਪਨੀ ਨਾਲ ਇਸ ਬਾਰੇ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਤੁਰੰਤ ਇਸ ਬੀਅਰ ਨੂੰ ਵਾਪਸ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਹਿੰਦੂ ਦੇਵੀ-ਦੇਵਤਿਆਂ, ਚਿੰਨ੍ਹਾਂ ਅਤੇ ਇਸ ਦੇ ਸਿਧਾਂਤਾਂ ਦਾ ਇਸ ਤਰ੍ਹਾਂ ਪ੍ਰਯੋਗ ਕਰਨਾ ਸਹੀ ਨਹੀਂ ਹੈ। ਇਸ ਨਾਲ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਰਾਜਨ ਨੇ ਕਿਹਾ ਕਿ ਹਿੰਦੂ ਦੇਵੀ-ਦੇਵਤਿਆਂ ਦੀਆਂ ਘਰਾਂ ਤੇ ਮੰਦਰਾਂ 'ਚ ਪੂਜਾ ਕੀਤੀ ਜਾਂਦੀ ਹੈ। ਨਸ਼ੀਲੇ ਪਦਾਰਥਾਂ ਦੇ ਉੱਪਰ ਇਨ੍ਹਾਂ ਦੀ ਫੋਟੋ ਛਾਪਣਾ ਬਿਲਕੁਲ ਗਲਤ ਹੈ।