ਫੋਨ ਕਾਲਰ ਨੂੰ ਬੋਲੇ ਪਿ੍ਰੰਸ ਹੈਰੀ : ਟਰੰਪ ਦੇ ਹੱਥ ਖੂਨ ਨਾਲ ਰੰਗ ਹੋਏ

03/11/2020 8:23:52 PM

ਓਨਟਾਰੀਓ - ਪਿ੍ਰੰਸ ਹੈਰੀ ਦੀ ਇਕ ਅਜਿਹੇ ਟੈਲੀਫੋਨ ਗੱਲਬਾਤ ਦਾ ਖੁਲਾਸਾ ਹੋਇਆ ਹੈ, ਜਿਸ ਵਿਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਭਡ਼ਾਸ ਕੱਢੀ ਹੈ। ਉਨ੍ਹਾਂ ਨੇ ਟਰੰਪ ਦੇ ਬਾਰੇ ਵਿਚ ਆਖਿਆ ਹੈ ਕਿ ਉਨ੍ਹਾਂ ਦੇ ਹੱਥ ਖੂਨ ਨਾਲ ਰੰਗੇ ਹੋਏ ਹਨ। ਉਹ ਇਕ ਬੀਮਾਰ ਆਦਮੀ ਹੈ, ਜੋ ਪੂਰੀ ਦੁਨੀਆ ਨੂੰ ਬਰਬਾਦ ਕਰ ਰਿਹਾ ਹੈ। ਪਿ੍ਰੰਸ ਹੈਰੀ ਦੀ ਇਸ ਖੁਫੀਆ ਟੈਲੀਫੋਨ ਗੱਲਬਾਤ ਦਾ ਖੁਲਾਸਾ ਹੋਣ 'ਤੇ ਪੂਰੀ ਦੁਨੀਆ ਵਿਚ ਹੰਗਾਮਾ ਮੱਚ ਗਿਆ ਹੈ।

ਜ਼ਿਕਰਯੋਗ ਹੈ ਕਿ ਰੂਸ ਦੇ ਕੁਝ ਸ਼ਰਾਰਤੀ ਫੋਨ ਕਾਲਰਸ ਨੇ ਖੁਫੀਆ ਤਰੀਕੇ ਨਾਲ ਪ੍ਰਿੰਸ ਹੈਰੀ ਨੂੰ ਫੋਨ ਕੀਤਾ ਅਤੇ ਉਨ੍ਹਾਂ ਨਾਲ ਕੀਤੀ ਗਈ ਗੱਲਬਾਤ ਦੀ ਰਿਕਾਰਡਿੰਗ ਕਰ ਲਈ। ਪਿ੍ਰੰਸ ਹੈਰੀ ਦੇ ਨਾਲ ਕੀਤੀ ਗਈ ਉਹ ਟੈਲੀਫੋਨ ਗੱਲਬਾਤ ਲੀਕ ਹੋ ਗਈ ਹੈ। ਇਸ ਵਿਚ ਪਿ੍ਰੰਸ ਹੈਰੀ ਅਮਰੀਕੀ ਰਾਸ਼ਟਰਪਤੀ 'ਤੇ ਭਡ਼ਕੇ ਹੋਏ ਦਿੱਖ ਰਹੇ ਹਨ। ਪਿ੍ਰੰਸ ਹੈਰੀ ਵਾਤਾਵਰਣ ਦੇ ਮਸਲਿਆਂ 'ਤੇ ਗੱਲਬਾਤ ਕਰਦੇ ਹੋਏ ਸੁਣੇ ਜਾ ਰਹੇ ਹਨ ਅਤੇ ਇਸ ਮੁੱਦੇ 'ਤੇ ਟਰੰਪ ਨਾਲ ਭਿਡ਼ਦੇ ਸੁਣਾਈ ਦਿੰਦੇ ਹਨ।

ਫਰਜ਼ੀ ਫੋਨ ਕਾਲਰਸ ਦੇ ਚੱਕਰ ਵਿਚ ਫਸ ਗਏ ਪਿ੍ਰੰਸ ਹੈਰੀ
ਡੇਲੀ ਮੇਲ ਦੀ ਇਕ ਰਿਪੋਰਟ ਮੁਤਾਬਕ ਪਿ੍ਰੰਸ ਹੈਰੀ ਆਖਦੇ ਹਨ ਕਿ ਮੈਂ ਸੋਚਦਾ ਹਾਂ ਕਿ ਡੋਨਾਲਡ ਟਰੰਪ ਅਮਰੀਕਾ ਵਿਚ ਕੋਲਾ ਇੰਡਸਟਰੀ ਨੂੰ ਬਹੁਤ ਵੱਡਾ ਬਣਾ ਰਹੇ ਹਨ। ਉਨ੍ਹਾਂ ਦੇ ਹੱਥ ਖੂਨ ਨਾਲ ਰੰਗੇ ਹਨ। ਇਸ ਤੋਂ ਬਾਅਦ ਉਹ ਅੱਗੇ ਕਹਿੰਦੇ ਸੁਣਾਈ ਦਿੰਦੇ ਹਨ ਕਿ ਇਹ ਬਦ-ਕਿਸਮਤੀ ਹੈ ਕਿ ਦੁਨੀਆ ਨੂੰ ਕੁਝ ਬਹੁਤ ਹੀ ਬੀਮਾਰ ਕਿਸਮ ਦੇ ਲੋਕ ਚਲਾ ਰਹੇ ਹਨ। ਤੁਹਾਡੀ ਤਰ੍ਹਾਂ ਅਤੇ ਤੁਹਾਡੇ ਜਿਹੀ ਨੌਜਵਾਨ ਪੀਡ਼ੀ ਹੀ ਇਸ ਵਿਚ ਕੁਝ ਬਦਲਾਅ ਲਿਆ ਸਕਦੀ ਹੈ। ਦਰਅਸਲ, ਰੂਸ ਦੇ ਕੁਝ ਸ਼ਰਾਰਤੀ ਫੋਨ ਕਾਲਰਸ ਨੇ ਵਾਤਾਵਰਣ ਲਈ ਕੰਮ ਕਰਨ ਵਾਲੀ ਗ੍ਰੇਟਾ ਥਨਬਰਗ ਅਤੇ ਉਨ੍ਹਾਂ ਦੇ ਪਿਤਾ ਸੁਨਟੇ ਥਨਬਰਗ ਬਣ ਕੇ ਪਿ੍ਰੰਸ ਹੈਰੀ ਨੂੰ ਫੋਨ ਕੀਤਾ ਸੀ। ਪਿ੍ਰੰਸ ਹੈਰੀ ਨੂੰ ਕੈਨੇਡਾ ਦੇ ਉਨ੍ਹਾਂ ਦੇ ਲੱਗਜ਼ਰੀ ਘਰ 'ਤੇ ਇਨ੍ਹਾਂ ਲੋਕਾਂ ਨੇ 2 ਵਾਰ ਫੋਨ ਕੀਤਾ। ਪਿ੍ਰੰਸ ਹੈਰੀ ਨੂੰ ਲੱਗਾ ਕਿ ਉਹ ਵਾਤਾਵਰਣ ਦੇ ਖੇਤਰ ਵਿਚ ਕੰਮ ਕਰਨ ਵਾਲੀ ਗ੍ਰੇਟਾ ਥਨਬਰਗ ਅਤੇ ਉਨ੍ਹਾਂ ਦੇ ਪਿਤਾ ਨਾਲ ਗੱਲਬਾਤ ਕਰ ਰਹੇ ਹਨ। ਫੋਨ ਕਾਲਰਸ ਨੇ ਉਨ੍ਹਾਂ ਦੇ ਨਾਲ ਕੀਤੀ ਗਈ ਗੱਲਬਾਤ ਨੂੰ ਰਿਕਾਰਡ ਕਰ ਲਿਆ, ਹੁਣ ਉਹ ਟੈਲੀਫੋਨ ਗੱਲਬਾਤ ਲੀਕ ਹੋ ਗਈ ਹੈ।

ਪਿ੍ਰੰਸ ਹੈਰੀ ਦੇ ਘਰ ਦੇ ਲੈਂਡਲਾਈਨ 'ਤੇ ਕੀਤਾ ਸੀ ਫੋਨ
ਪਿ੍ਰੰਸ ਹੈਰੀ ਨੇ ਨਕਲੀ ਗ੍ਰੇਟਾ ਥਨਬਰਗ ਨਾਲ ਟੈਲੀਫੋਨ ਗੱਲਬਾਤ ਵਿਚ ਆਖਿਆ ਕਿ ਉਹ ਕਮਾਂਡਰ ਇਨ ਚੀਫ ਨੂੰ ਚਾਲਾਕੀ ਨਾਲ ਮਾਤ ਪਾ ਸਕਦੀ ਹੈ, ਜਿਨ੍ਹਾਂ ਦੇ ਨਾਲ ਉਨ੍ਹਾਂ ਦੇ ਪਬਲਿਕ ਪਲੇਟਫਾਰਮ 'ਤੇ ਭਿਡ਼ਤ ਹੋਈ ਸੀ, ਜਦ ਗ੍ਰੇਟਾ ਨੂੰ ਟਾਈਮ ਮੈਗਜ਼ੀਨ ਦੇ ਪਰਸਨ ਆਫ ਦਿ ਈਅਰ ਚੁਣੇ ਜਾਣ 'ਤੇ ਟਰੰਪ ਨੇ ਉਨ੍ਹਾਂ ਦੀ ਨਿੰਦਾ ਕੀਤੀ ਸੀ। ਦਿ ਸਨ ਦੀ ਇਕ ਰਿਪੋਰਟ ਮੁਤਾਬਕ ਸ਼ਰਾਰਤੀ ਫੋਨ ਕਾਲਰਸ ਨੇ 2 ਮੌਕਿਆਂ 'ਤੇ ਪਿ੍ਰੰਸ ਹੈਰੀ ਨੂੰ ਫੋਨ ਕੀਤਾ। ਪਹਿਲੀ ਵਾਰ ਉਨ੍ਹਾਂ ਨੂੰ ਨਵੇਂ ਸਾਲ ਦਾ ਸ਼ਾਮ 'ਤੇ ਫੋਨ ਕੀਤਾ। ਉਸ ਤੋਂ ਬਾਅਦ ਉਨ੍ਹਾਂ ਨੂੰ 22 ਫਰਵਰੀ ਨੂੰ ਫੋਨ ਕੀਤਾ ਗਿਆ। ਰੂਸ ਦੇ ਸ਼ਰਾਰਤੀ ਫੋਨ ਕਾਲਰਸ ਦੇ ਨਾਂ ਵਲਾਦਿਮੀਰ ਕੁਜ਼ਨੇਤਸੋਵ ਅਤੇ ਐਲੇਕਸੀ ਸਟੋਲੀਰੋਵ ਦੱਸੇ ਜਾ ਰਹੇ ਹਨ। ਇਨ੍ਹਾਂ ਨੂੰ ਵੋਵਾਨ ਅਤੇ ਲੈਕਸਾਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੋਹਾਂ ਨੇ ਪਿ੍ਰੰਸ ਹੈਰੀ ਦੇ ਵੈਨਕੂਵਰ ਦੇ ਲੱਗਜ਼ਰੀ ਘਰ ਦੇ ਲੈਂਡਲਾਈਨ 'ਤੇ ਫੋਨ ਕੀਤਾ ਸੀ। ਉਥੇ ਉਹ ਆਪਣੀ ਪਤਨੀ ਮੇਗਨ ਮਰਕੇਲ ਅਤੇ ਬੱਚੇ ਆਰਚੀ ਦੇ ਨਾਲ ਰਹਿ ਰਹੇ ਹਨ।

Khushdeep Jassi

This news is Content Editor Khushdeep Jassi