ਫੋਨ ਦੀ ਇਸ ਐਪ ਕਾਰਨ ਹੋ ਗਿਆ ਤਲਾਕ, ਪਤੀ ਨੇ ਮੰਗੇ 34 ਕਰੋੜ ਰੁਪਏ

02/10/2017 10:49:21 AM

ਪੈਰਿਸ— ਅੱਜ ਦਾ ਯੁੱਗ ਤਕਨੀਕੀ ਹੋ ਗਿਆ ਹੈ ਪਰ ਤਕਨੀਕ ਹਮੇਸ਼ਾ ਜ਼ਿੰਦਗੀ ਨੂੰ ਸੌਖੀ ਹੀ ਨਹੀਂ ਕਰਦੀ। ਕਦੇ-ਕਦੇ ਇਹ ਸਾਡੇ ਲਈ ਮੁਸੀਬਤ ਵੀ ਬਣ ਜਾਂਦੀ ਹੈ। ਅਜਿਹਾ ਹੀ ਹੋਇਆ ਹੈ ਫਰਾਂਸ ''ਚ ਰਹਿਣ ਵਾਲੇ ਇਕ ਵਪਾਰੀ ਨਾਲ। ਉਸਨੇ ਦੱਸਿਆ ਕਿ ਉਹ ਉਬੇਰ ਐਪ ਦੀ ਖਰਾਬੀ ਕਾਰਨ ਬਰਬਾਦ ਹੋ ਗਿਆ ਹੈ। ਉਸਨੇ ਕਿਹਾ ਕਿ ਉਸਨੇ ਸਿਰਫ ਇਕ ਵਾਰ ਆਪਣੀ ਪਤਨੀ ਦੇ ਫੋਨ ਤੋਂ ਉਬੇਰ ਐਪ ਚਲਾਈ ਅਤੇ ਫਿਰ ਇਸ ਨੂੰ ਲਾਗ ਆਊਟ ਕਰ ਦਿੱਤਾ। ਇਸ ਮਗਰੋਂ ਜਦ ਵੀ ਉਹ ਕਿਤੇ ਜਾਂਦਾ ਸੀ ਸਾਰੀਆਂ ਨੋਟਿਫਿਕੇਸ਼ਨਸ ਉਸਦੀ ਪਤਨੀ ਦੇ ਫੋਨ ''ਤੇ ਜਾਂਦੀਆਂ ਰਹਿੰਦੀਆਂ ਸਨ। ਇਸ ਕਾਰਨ ਉਸਦੀ ਪਤਨੀ ਨੂੰ ਸ਼ੱਕ ਹੋ ਗਿਆ ਕਿ ਉਹ ਕੁੜੀਆਂ ਨਾਲ ਘੁੰਮਣ ਲਈ ਜਾਂਦਾ ਹੈ। 
ਇਸੇ ਕਾਰਨ ਉਸਦੀ ਪਤਨੀ ਨੇ ਉਸ ਨੂੰ ਤਲਾਕ ਦੇ ਦਿੱਤਾ। ਪਤੀ ਨੇ ਕਿਹਾ ਕਿ ਕੰਪਨੀ ਦੀ ਐਪ ''ਚ ਖਰਾਬੀ ਸੀ, ਜਿਸ ਕਾਰਨ ਸਾਰੀਆਂ ਨੋਟਿਫਿਕੇਸ਼ਨਸ ਉਸਦੀ ਪਤਨੀ ਨੇ ਪੜ੍ਹ ਲਈਆਂ। ਉਸਨੇ ਕੰਪਨੀ ''ਤੇ ਮੁੱਕਦਮਾ ਦਾਇਰ ਕੀਤਾ ਹੈ ਅਤੇ ਮੁਆਵਜ਼ੇ ''ਚ 40 ਮਿਲੀਅਨ ਭਾਵ 34 ਕਰੋੜ ਰੁਪਏ ਦੀ ਮੰਗ ਕੀਤੀ ਹੈ। ਉਸਨੇ ਕਿਹਾ ਕਿ ਕੰਪਨੀ ਨੂੰ ਕੋਈ ਹੱਕ ਨਹੀਂ ਬਣਦਾ ਕਿ ਉਹ ਕਿਸੇ ਦੇ ਨਿੱਜੀ ਜੀਵਨ ''ਚ ਦਖਲ ਦਿੰਦੀ ਰਹੇ।