ਫਿਲੀਪੀਨ 'ਚ ਜਵਾਲਾਮੁਖੀ ਫੱਟਣ ਦੀ ਦਿੱਤੀ ਗਈ ਚਿਤਾਵਨੀ, ਤਸਵੀਰਾਂ

01/12/2020 10:39:09 PM

ਮਨੀਲਾ - ਫਿਲੀਪੀਨ ਪ੍ਰਸ਼ਾਸਨ ਨੇ ਰਾਜਧਾਨੀ ਮਨੀਲਾ ਨੇੜੇ ਇਕ ਜਵਾਲਾਮੁਖੀ ਤੋਂ ਰਾਖ ਅਤੇ ਧੂੰਆ ਨਿਕਲਣ ਤੋਂ ਕੁਝ ਘੰਟਿਆਂ ਬਾਅਦ ਇਸ 'ਚ ਧਮਾਕਾ ਹੋਣ ਦੀ ਐਤਾਵਰ ਨੂੰ ਚਿਤਾਵਨੀ ਦਿੱਤੀ। ਤਾਲ ਜਵਾਲਾਮੁਖੀ ਨੇੜੇ ਝੀਲ ਲੋਕ ਪ੍ਰਸਿੱਧ ਸੈਰ-ਸਪਾਟੇ ਦੀ ਥਾਂ ਹੈ ਅਤੇ ਹਜ਼ਾਰਾਂ ਲੋਕ ਰਹਿੰਦੇ ਹਨ ਪਰ ਜਵਾਲਾਮੁਖੀ ਨਾਲ ਰਾਖ ਨਿਕਲਣ, ਭੂਚਾਲ ਦੇ ਝਟਕਿਆਂ ਅਤੇ ਗਰਜਨ ਦੀ ਆਵਾਜ਼ ਦੇ ਮੱਦੇਨਜ਼ਰ ਇਲਾਕੇ ਨੂੰ ਖਾਲੀ ਕਰਾਇਆ ਜਾ ਰਿਹਾ ਹੈ।



ਫਿਲੀਪੀਨ ਦੀ ਭੂਚਾਲ ਏਜੰਸੀ ਨੇ ਚਿਤਾਵਨੀ ਦਿੱਤੀ ਹੈ, ਕੁਝ ਘੰਟਿਆਂ ਜਾਂ ਆਉਣ ਵਾਲੇ ਦਿਨਾਂ 'ਚ ਜਵਾਲਾਮੁਖੀ 'ਚ ਘਾਤਕ ਧਮਾਕਾ ਹੋ ਸਕਦਾ ਹੈ ਅਤੇ ਇਸ 'ਚੋਂ ਨਿਕਲਣ ਵਾਲੀ ਰਾਖ ਤੋਂ ਉਥੋਂ ਉਡਣ ਵਾਲੇ ਜਹਾਜ਼ਾਂ ਨੂੰ ਖਤਰਾ ਹੋ ਸਕਦਾ ਹੈ। ਏਵੀਏਸ਼ਨ ਅਧਿਕਾਰੀਆਂ ਨੇ ਰਾਖ ਦੇ ਬੱਦਲ ਦੇ 50,000 ਫੁੱਟ ਦੀ ਉੱਚਾਈ 'ਤੇ ਪਹੁੰਚਣ ਤੋਂ ਬਾਅਦ ਮਨੀਲਾ ਸਥਿਤ ਨੀਨਾਯ ਐਕਵੀਨੋ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਾਰੇ ਉਡਾਣਾਂ ਮੁਅੱਤਲ ਕਰਨ ਦਾ ਆਦੇਸ਼ ਦਿੱਤਾ। ਸਰਕਾਰ ਦੇ ਭੂਚਾਲ ਮਾਹਿਰਾਂ ਨੇ ਪਾਇਆ ਗਿਆ ਹੈ ਕਿ ਲਾਵਾ ਤਾਲ ਜਵਾਲਾਮੁਖੀ ਦੇ ਮੂੰਹ ਵੱਲੋਂ ਆ ਰਿਹਾ ਹੈ। ਮਨੀਲਾ ਤੋਂ 65 ਕਿਲੋਮੀਟਰ ਦੱਖਣੀ ਸਥਿਤ ਇਹ ਦੇਸ਼ ਦਾ ਸਭ ਤੋਂ ਸਰਗਰਮ ਜਵਾਲਾਮੁਖੀ ਹੈ ਅਤੇ ਆਖਰੀ ਵਾਰ 1977 'ਚ ਇਸ ਧਮਾਕਾ ਹੋਇਆ ਸੀ।



ਜਵਾਲਾਮੁਖੀ ਨੇੜੇ ਕਰੀਬ 1 ਕਿਲੋਮੀਟਰ ਊਚੀ ਰਾਖ ਦੀ ਕੰਧ ਦਿਖਾਈ ਦੇ ਰਹੀ ਹੈ। ਆਲੇ-ਦੁਆਲੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਸਥਾਨਕ ਆਪਦਾ ਦਫਤਰ ਨੇ ਦੱਸਿਆ ਕਿ ਜਵਾਲਾਮੁਖੀ ਵਾਲੇ ਟਾਪੂ ਤੋਂ ਕਰੀਬ 2 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਭੇਜਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਸਥਿਤੀ ਵਿਗੜਦੀ ਤਾਂ ਨਜ਼ਦੀਕੀ ਟਾਪੂ ਦੇ ਲੋਕਾਂ ਨੂੰ ਵੀ ਹੱਟਣ ਦਾ ਆਦੇਸ਼ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਰਾਖ ਮਨੀਲਾ ਪਹੁੰਚ ਚੁੱਕੀ ਹੈ, ਇਸ ਮਾਹੌਲ 'ਚ ਸਾਹ ਲੈਣਾ ਲੋਕਾਂ ਲਈ ਖਤਰਨਾਕ ਹੈ। ਜ਼ਿਕਰਯੋਗ ਹੈ ਕਿ ਜਨਵਰੀ 2018 'ਚ ਮਾਊਂਟ ਮੇਯਨ ਤੋਂ ਨਿਕਲੀ ਲੱਖਾਂ ਟਨ ਰਾਖ ਅਤੇ ਲਾਵਾ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਸੀ।

Khushdeep Jassi

This news is Content Editor Khushdeep Jassi