ਫਿਲੀਪੀਨਜ਼ ਨੇ ''ਸਵਾਈਨ ਫੀਵਰ'' ਦੀ ਕੀਤੀ ਪੁਸ਼ਟੀ, ਮਾਰੇ ਗਏ 7000 ਸੂਰ

09/09/2019 12:26:00 PM

ਮਨੀਲਾ— ਫਿਲੀਪੀਨਜ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੈਬ ਪ੍ਰੀਖਣ 'ਚ ਪਤਾ ਲੱਗਾ ਹੈ ਕਿ ਮਨੀਲਾ 'ਚ ਘੱਟ ਤੋਂ ਘੱਟ 7 ਪਿੰਡਾਂ 'ਚ ਸੂਰਾਂ ਦੇ 'ਸਵਾਈਨ ਫੀਵਰ' ਕਾਰਨ ਕਈ ਲੋਕਾਂ ਦੀ ਮੌਤ ਹੋਈ ਹੈ।
ਇਹ ਬੀਮਾਰੀ ਅੱਗੇ ਨਾ ਫੈਲੇ, ਇਸ ਲਈ ਇਹ ਨਿਸ਼ਚਿਤ ਕਰਨ ਲਈ ਇਕ ਬਹੁ-ਏਜੰਸੀ ਕਮੇਟੀ ਦਾ ਗਠਨ ਕੀਤਾ ਜਾਵੇਗਾ। ਖੇਤੀਬਾੜੀ ਮੰਤਰੀ ਵਿਲੀਅਮ ਡਾਰ ਨੇ ਸੋਮਵਾਰ ਨੂੰ ਕਿਹਾ ਕਿ ਬ੍ਰਿਟਿਸ਼ ਲੈਬ 'ਚ ਭੇਜੇ ਗਏ ਖੂਨ ਦੇ 20 'ਚੋਂ 16 ਨਮੂਨਿਆਂ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਵਾਇਰਸ ਕਿੰਨਾ ਸ਼ਕਤੀਸ਼ਾਲੀ ਹੈ ਕਿ ਇਸ ਪਤਾ ਲਗਾਇਆ ਜਾਣਾ ਅਜੇ ਬਾਕੀ ਹੈ। ਵਾਇਰਸ ਦੀ ਲਪੇਟ 'ਚ ਆਉਣ ਨਾਲ ਦੋ ਸੂਬਿਆਂ ਦੇ ਪਿੰਡਾਂ 'ਚ 7000 ਤੋਂ ਵਧੇਰੇ ਸੂਰਾਂ ਨੂੰ ਮਾਰਿਆ ਗਿਆ ਹੈ। ਲੋਕਾਂ ਨੂੰ ਇਸ ਸਬੰਧੀ ਅਲਰਟ ਕਰ ਦਿੱਤਾ ਗਿਆ ਹੈ।