ਫਿਲਪੀਨਜ਼ : 4 ਘੰਟਿਆਂ ''ਚ 180 ਵਾਰ ਕੰਬੀ ਧਰਤੀ, ਭੂਚਾਲ ਕਾਰਨ 7 ਲੋਕਾਂ ਦੀ ਮੌਤ

12/16/2019 10:34:50 AM

ਮਨੀਲਾ,(ਏਜੰਸੀ)— ਫਿਲਪੀਨਜ਼ 'ਚ ਬੀਤੇ ਦਿਨ 6.8 ਤੀਬਰਤਾ ਦਾ ਭੂਚਾਲ ਆਇਆ, ਇਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਭੂਚਾਲ ਦਾ ਕੇਂਦਰ ਮਿਨਦਨਾਓ ਆਈਲੈਂਡ ਰਿਹਾ। ਕੱਲ ਜਦ ਭੂਚਾਲ ਆਇਆ ਤਾਂ ਇਕ 6 ਸਾਲਾ ਕੁੜੀ ਘਰ ਦੀ ਕੰਧ ਡਿੱਗ ਜਾਣ ਕਾਰਨ ਮਾਰੀ ਗਈ।

ਸਥਾਨਕ ਸਮੇਂ ਮੁਤਾਬਕ 6.11 ਵਜੇ ਭੂਚਾਲ ਆਇਆ। ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਆਉਣ ਦੇ 4 ਘੰਟਿਆਂ ਬਾਅਦ ਡੇਵੇਲ ਡੇਲ ਸੁਰ ਸੂਬੇ 'ਚ 179 ਵਾਰ ਭੂਚਾਲ ਦੇ ਹਲਕੇ ਝਟਕੇ ਲੱਗੇ।
 

ਜਾਣਕਾਰੀ ਮੁਤਾਬਕ 37 ਲੋਕ ਜ਼ਖਮੀ ਹੋ ਗਏ। ਬਹੁਤ ਸਾਰੀਆਂ ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਸੋਮਵਾਰ ਨੂੰ ਪਡਾਡਾ ਸ਼ਹਿਰ ਦੀ ਸੁਪਰਮਾਰਕਿਟ ਦੀ ਇਮਾਰਤ ਹੇਠੋਂ 6 ਲਾਸ਼ਾਂ ਕੱਢੀਆਂ ਗਈਆਂ।  ਵਾਰ-ਵਾਰ ਝਟਕੇ ਲੱਗਣ ਕਾਰਨ ਲੋਕ ਪ੍ਰੇਸ਼ਾਨ ਹਨ ਤੇ ਘਰਾਂ 'ਚੋਂ ਬਾਹਰ ਆ ਗਏ। ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ।