ਫਿਲਪੀਨਜ਼ ''ਚ ਹੈਲੀਕਾਪਟਰ ਹਾਦਸਾ, ਰਾਸ਼ਟਰੀ ਪੁਲਸ ਮੁਖੀ ਸਣੇ 7 ਜ਼ਖਮੀ

03/05/2020 2:21:22 PM

ਮਨੀਲਾ— ਫਿਲਪੀਨਜ਼ ਦੇ ਲਾਗੁਨਾ ਸੂਬੇ 'ਚ ਵੀਰਵਾਰ ਨੂੰ ਪੁਲਸ ਵਿਭਾਗ ਦਾ ਇਕ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ 'ਚ ਰਾਸ਼ਟਰੀ ਪੁਲਸ ਮੁਖੀ ਜਨਰਲ ਆਰਚੀ ਗੈਮਬੋਆ ਸਣੇ 7 ਲੋਕਾਂ ਦੀ ਮੌਤ ਹੋ ਗਈ। ਇਸ ਦੇ ਇਲਾਵਾ ਹੈਲੀਕਾਪਟਰ ਦੇ ਦੋਵੇਂ ਪਾਇਲਟ ਵੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਨੇੜਲੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਕ ਪੁਲਸ ਅਧਿਕਾਰੀ ਬੇਹੋਸ਼ ਹੋ ਗਿਆ ਸੀ ਅਤੇ ਇਕ ਹੋਰ ਨੂੰ ਸਿਰ 'ਚ ਸੱਟ ਲੱਗੀ।
ਹੈਲੀਕਾਪਟਰ ਦੇ ਉਡਾਣ ਭਰਨ ਦੇ ਤੁਰੰਤ ਬਾਅਦ ਇਸ ਦੇ ਇੰਜਣ 'ਚ ਅੱਗ ਲੱਗ ਗਈ ਸੀ ਜਿਸ ਦੇ ਕਾਰਨ ਇਹ ਦੁਰਘਟਨਾ ਦਾ ਸ਼ਿਕਾਰ ਹੋ ਕੇ ਸੜਕ 'ਤੇ ਡਿੱਗ ਗਿਆ। ਹਾਦਸੇ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਜਾਂਚ ਜਾਰੀ ਹੈ।