Pfizer ਦੇ CEO ਨੂੰ ਹੋਇਆ 'ਕੋਰੋਨਾ', ਵੈਕਸੀਨ ਦੀਆਂ ਲੈ ਚੁੱਕੇ ਹਨ 4 ਖ਼ੁਰਾਕਾਂ

08/17/2022 10:15:05 AM

ਵਾਸ਼ਿੰਗਟਨ (ਏਜੰਸੀ)- ਕੋਰੋਨਾ ਵਾਇਰਸ ਵਿਰੁੱਧ ਟੀਕਾ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਫਾਈਜ਼ਰ ਦੇ ਉੱਚ ਅਧਿਕਾਰੀ ਇਸ ਵਾਇਰਸ ਨਾਲ ਸੰਕਰਮਿਤ ਹੋ ਗਏ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਉਨ੍ਹਾਂ ਵਿਚ ਲਾਗ ਦੇ ਬਹੁਤ ਮਾਮੂਲੀ ਲੱਛਣ ਹਨ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵਾਪਰਿਆ ਵੱਡਾ ਸੜਕ ਹਾਦਸਾ, 20 ਲੋਕਾਂ ਦੀ ਮੌਤ (ਵੀਡੀਓ)

ਕੰਪਨੀ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਲਬਰਟ ਬੋਰਲਾ ਨੇ ਸੋਮਵਾਰ ਨੂੰ ਕਿਹਾ ਕਿ ਉਹ ਫਾਈਜ਼ਰ ਦੀ ਦਵਾਈ ਪੈਕਸਲੋਵਿਡ ਲੈ ਰਹੇ ਹਨ ਅਤੇ ਇਕਾਂਤਵਾਸ ਵਿਚ ਹਨ। ਉਨ੍ਹਾਂ ਨੂੰ ਕੋਵਿਡ ਰੋਕੂ ਟੀਕੇ ਦੀਆਂ 4 ਖ਼ੁਰਾਕਾਂ ਦਿੱਤੀਆਂ ਗਈਆਂ ਹਨ। ਕੰਪਨੀ ਵੱਲੋਂ ਜਾਰੀ ਇੱਕ ਸੰਖੇਪ ਬਿਆਨ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਲਦੀ ਠੀਕ ਹੋਣ ਦਾ ਭਰੋਸਾ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਮਨਾਇਆ ਭਾਰਤ ਦਾ 75ਵਾਂ ਆਜ਼ਾਦੀ ਦਿਹਾੜਾ, ਵਾਸ਼ਿੰਗਟਨ 'ਚ ਰਾਜਦੂਤ ਸੰਧੂ ਨੇ ਲਹਿਰਾਇਆ ਤਿਰੰਗਾ

ਅਮਰੀਕਾ ਵਿੱਚ 12.8 ਕਰੋੜ ਲੋਕਾਂ ਨੂੰ ਫਾਈਜ਼ਰ ਕੰਪਨੀ ਦੇ ਟੀਕੇ ਦੀਆਂ 2 ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਦੋਂ ਕਿ ਲਗਭਗ 6.1 ਕਰੋੜ ਲੋਕਾਂ ਨੂੰ ਇਕ ਬੂਸਟਰ ਡੋਜ਼ ਵੀ ਦਿੱਤੀ ਗਈ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਟੀਕਾ ਅਜੇ ਵੀ ਹਸਪਤਾਲ ਵਿੱਚ ਦਾਖ਼ਲ ਹੋਣ ਅਤੇ ਗੰਭੀਰ ਬੀਮਾਰੀਆਂ ਦੇ ਵਿਰੁੱਧ ਠੋਸ ਸੁਰੱਖਿਆ ਪ੍ਰਦਾਨ ਕਰਦਾ ਹੈ, ਪਰ ਵਾਇਰਸ ਦੇ ਵੇਰੀਐਂਟਾਂ ਵਿੱਚ ਬਦਲਾਅ ਦੇ ਕਾਰਨ ਟੀਕਿਆਂ ਦੀ ਪ੍ਰਭਾਵਸ਼ੀਲਤਾ ਅਸਪਸ਼ਟ ਹੈ।

ਇਹ ਵੀ ਪੜ੍ਹੋ: ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਕੁਵੈਤ 'ਚ ਤਿਰੰਗੇ ਦੇ ਰੰਗ 'ਚ ਰੰਗੀਆਂ ਗਈਆਂ 100 ਬੱਸਾਂ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry