ਬੁਸ਼ਰਾ ਬੀਬੀ ਨਾਲ ਇਮਰਾਨ ਦੇ ਗੈਰ-ਇਸਲਾਮੀ ਵਿਆਹ ਖਿਲਾਫ ਪਟੀਸ਼ਨ ਖਾਰਜ

11/25/2023 11:22:12 AM

ਇਸਲਾਮਾਬਾਦ (ਏ. ਐੱਨ. ਆਈ.) - ਜੇਲ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕੁਝ ਰਾਹਤ ਦਿੰਦਿਆਂ ਇਥੋਂ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਬੁਸ਼ਰਾ ਬੀਬੀ ਨਾਲ ਉਨ੍ਹਾਂ ਦੇ ‘ਗੈਰ-ਇਸਲਾਮੀ’ ਵਿਆਹ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਬੁਸ਼ਰਾ ਉਨ੍ਹਾਂ ਦੀ ਤੀਜੀ ਪਤਨੀ ਹੈ।ਪਟੀਸ਼ਨਕਰਤਾ ਮੁਹੰਮਦ ਹਨੀਫ ਨੇ ਸਾਬਕਾ ਪ੍ਰਧਾਨ ਮੰਤਰੀ ਖਿਲਾਫ ਆਪਣਾ ਕੇਸ ਵਾਪਸ ਲੈ ਲਿਆ, ਜਿਸ ਤੋਂ ਬਾਅਦ ਸਥਾਨਕ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ :    ਟਰੇਨ ’ਚ ਖ਼ਰਾਬ AC ਅਤੇ ਪੱਖਿਆਂ ਲਈ ਰੇਲਵੇ ਨੂੰ ਠੋਕਿਆ 15,000 ਰੁਪਏ ਦਾ ਜੁਰਮਾਨਾ

ਹਨੀਫ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ (71) ਨੂੰ ਬੁਸ਼ਰਾ (49) ਨਾਲ ਉਸ ਦੀ ਇਦਤ ਦੇ ਸਮੇਂ ਦੌਰਾਨ ਵਿਆਹ ਕਰਵਾਉਣ ਲਈ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋਏ ਅਦਾਲਤ ਤੱਕ ਪਹੁੰਚ ਕੀਤੀ ਸੀ। ਇਦਤ (3 ਮਹੀਨੇ ਦੀ ਮਿਆਦ) ਇਕ ਮੁਸਲਮਾਨ ਔਰਤ ਲਈ ਹੁੰਦੀ ਹੈ। ਇਸ ਮਿਆਦ ਨੂੰ ਉਸ ਦੇ ਪਤੀ ਦੀ ਮੌਤ ਜਾਂ ਤਲਾਕ ਤੋਂ ਬਾਅਦ ਧਿਆਨ ਵਿਚ ਰੱਖਣਾ ਪੈਂਦਾ ਹੈ।

ਇਹ ਵੀ ਪੜ੍ਹੋ :    Indigo ਦੀ ਪੇਰੈਂਟ ਕੰਪਨੀ ਨੂੰ ਮਿਲਿਆ 1666 ਕਰੋੜ ਦਾ ਟੈਕਸ ਨੋਟਿਸ, ਜਾਣੋ ਪੂਰਾ ਮਾਮਲਾ

ਹਨੀਫ਼ ਨੇ ਦਾਅਵਾ ਕੀਤਾ ਸੀ ਕਿ ਬੁਸ਼ਰਾ ਬੀਬੀ ਨੂੰ ਉਸ ਦੇ ਸਾਬਕਾ ਪਤੀ ਨੇ ਨਵੰਬਰ 2017 ’ਚ ਤਲਾਕ ਦੇ ਦਿੱਤਾ ਸੀ ਅਤੇ ਬੁਸ਼ਰਾ ਨੇ 1 ਜਨਵਰੀ 2018 ਨੂੰ ਇਮਰਾਨ ਨਾਲ ਵਿਆਹ ਕੀਤਾ ਸੀ, ਜਦ ਕਿ ਉਸ ਦੀ ‘ਇੱਦਤ’ ਦੀ ਮਿਆਦ ਖ਼ਤਮ ਨਹੀਂ ਹੋਈ ਸੀ ਅਤੇ ਅਜਿਹਾ ਕਰਨਾ ਸ਼ਰੀਆ ਅਤੇ ਮੁਸਲਿਮ ਨਿਯਮਾਂ ਵਿਰੁੱਧ ਹੈ। ਇਮਰਾਨ 26 ਸਤੰਬਰ ਤੋਂ ਰਾਵਲਪਿੰਡੀ ਦੀ ਅਦਿਆਲਾ ਜੇਲ ਵਿਚ ਬੰਦ ਹਨ।

​​​​​​​ਇਹ ਵੀ ਪੜ੍ਹੋ :    ਘਟੀਆ ਕੁਆਲਿਟੀ ਦੇ ਲਗਾਏ ਗਏ ਖਿੜਕੀਆਂ ਅਤੇ ਦਰਵਾਜ਼ੇ, ਫਰਨੀਚਰ ਹਾਊਸ ਮਾਲਕ ਨੂੰ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur