5 ਹਜ਼ਾਰ ਕਰੋੜ ਦਾਨ ਕਰਨ ਵਾਲੇ ਯੂਕੇ ਦੇ ਸਿੱਖ ਕਾਰੋਬਾਰੀ ਪੀਟਰ ਵਿਰਦੀ ਨਾਲ ਵਿਸ਼ੇਸ਼ ਗੱਲਬਾਤ (ਵੀਡੀਓ)

06/02/2021 12:11:40 PM

ਜਲੰਧਰ (ਬਿਊਰੋ): ਵਿਦੇਸ਼ਾਂ ਵਿਚ ਨਾਮਣਾ ਖੱਟ ਚੁੱਕੇ ਭਾਰਤੀਆਂ ਵਿਚੋਂ ਪੀਟਰ ਵਿਰਦੀ ਵੀ ਇਕ ਮਸ਼ਹੂਰ ਸ਼ਖਸੀਅਤ ਹਨ। ਇੰਗਲੈਂਡ ਅਤੇ ਦੁਨੀਆ ਵਿਚ ਵੱਡੋ ਸਿੱਖ ਕਾਰੋਬਾਰੀ ਵਜੋਂ ਜਾਣੇ ਜਾਂਦੇ ਪੀਟਰ ਵਿਰਦੀ ਨਾਲ ਜਗ ਬਾਣੀ ਦੇ ਮਸ਼ਹੂਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਗੱਲਬਾਤ ਕੀਤੀ। 

 

ਗੱਲਬਾਤ ਦੌਰਾਨ ਦੱਸਿਆ ਗਿਆ ਕਿ ਪੀਟਰ ਵਿਰਦੀ ਦਾ ਪਰਿਵਾਰਕ ਪਿਛੋਕੜ ਪੰਜਾਬ ਦੇ ਕਪੂਰਥਲਾ ਨਾਲ ਹੈ ਪਰ ਉਹਨਾਂ ਦਾ ਜਨਮ ਅਤੇ ਪਾਲਣ-ਪੋਸ਼ਣ ਇੰਗਲੈਂਡ ਵਿਚ ਹੀ ਹੋਇਆ। ਵਿਰਦੀ ਪੰਜਾਬੀ ਜ਼ੁਬਾਨ ਨਾਲ ਜੁੜੀ ਹੋਈ ਸ਼ਖਸੀਅਤ ਹਨ। ਵਿਰਦੀ ਲੰਡਨ ਵਿਚ ਗੁਰੂਘਰਾਂ ਦੀ ਸੰਭਾਲ ਦੀ ਲਈ ਲੱਖਾਂ ਪੌਂਡ ਦਾਨ ਕਰ ਚੁੱਕੇ ਹਨ। ਇਸ ਦੇ ਇਲਾਵਾ ਉਹਨਾਂ ਨੇ ਪਾਕਿਸਤਾਨ ਵਿਚ ਗੁਰਦੁਆਰਿਆਂ ਦੇ ਸੁਧਾਰ ਲਈ 500 ਮਿਲੀਅਨ ਪੌਂਡ ਦਾਨ ਕੀਤੇ ਹਨ। ਵਿਰਦੀ ਕੋਵਿਡ ਦੌਰ ਦੌਰਾਨ ਮਨੁੱਖਤਾ ਦੀ ਸੇਵਾ ਵਿਚ ਲੱਗੇ ਹੋਏ ਹਨ। ਉਹਨਾਂ ਦੇ ਫਾਊਂਡੇਸ਼ਨ ਰਾਹੀਂ ਔਰਤਾਂ ਅਤੇ ਬੱਚਿਆਂ ਦੀ ਸਹਾਇਤਾ ਵੀ ਕੀਤੀ ਜਾਂਦੀ ਹੈ। ਗੱਲਬਾਤ ਦਾ ਪੂਰਾ ਵੇਰਵਾ ਇੰਟਰਵਿਊ ਵਿਚ ਸੁਣਿਆ ਜਾ ਸਕਦਾ ਹੈ।

Vandana

This news is Content Editor Vandana