ਪੇਸ਼ਾਵਰ ਯੂਨਿਵਰਸਿਟੀ ’ਚ ਸ਼ਾਂਤੀਪੂਰਨ ਪ੍ਰਦਰਸ਼ਨ ’ਤੇ ਪੁਲਸ ਦਾ ਲਾਠੀਚਾਰਜ

10/27/2020 12:32:11 PM

ਇਸਲਾਮਾਬਾਦ- ਪਾਕਿਸਤਾਨ ਦੇ ਪੇਸ਼ਾਵਰ ਯੂਨਿਵਰਸਿਟੀ ਕੈਂਪਸ ’ਚ ਹੋ ਰਹੇ ਸ਼ਾਂਤੀਪੂਰਨ ਪ੍ਰਦਰਸ਼ਨ ’ਤੇ ਪੁਲਸ ਵਲੋਂ ਲਾਠੀਚਾਰਜ ਦੀ ਪਾਕਿਸਤਾਨ ਦੀ ਆਵਾਮੀ ਨੈਸ਼ਨਲ ਪਾਰਟੀ (ਏ. ਐੱਨ. ਪੀ.) ਦੀ ਸਾਥੀ ਵਿਦਿਆਰਥੀ ਸ਼ਾਖਾ ਪਖਤੂਨ ਸਟੂਡੈਂਟ ਫੈਡਰੇਸ਼ਨ (ਪੀ. ਐੱਸ. ਐੱਫ.) ਨੇ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀ. ਐੱਸ. ਐੱਫ. ਦੇ ਸੈਂਕੜੇ ਵਰਕਰ ਇਸ ਲਾਠੀਚਾਰਜ ’ਚ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਅਤੇ ਸੈਂਕੜਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਉਹ ਯੂਨਿਵਰਸਿਟੀ ਕੈਂਪਸ ’ਚ ਬੁਨਿਆਦੀ ਅਧਿਕਾਰਾਂ ਦੀ ਮੰਗ ਕਰ ਰਹੇ ਸਨ।
ਆਵਾਮੀ ਨੈਸ਼ਨਲ ਐਸੋਸੀਏਸ਼ਨ ਦੇ ਸਮਰ ਹਾਰੂਨ ਬਿਲੌਰ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਪਖਤੂਨ ਸਟੂਡੈਂਟ ਫੈਡਰੇਸ਼ਨ ਦੇ ਵਰਕਰਾਂ ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ ਅਤੇ ਅਸਲੀ ਦੋਸ਼ੀਆਂ ਨੂੰ ਫੜਨਾ ਚਾਹੀਦਾ ਹੈ ਜਿਨ੍ਹਾਂ ਨੇ ਸਿੱਖਿਆ ਸੰਸਥਾ ਦੇ ਮਾਹੌਲ ਨੂੰ ਖ਼ਰਾਬ ਕਰ ਦਿੱਤਾ ਹੈ ਅਤੇ ਹੁਣ ਖੁੱਲ੍ਹੇਆਮ ਅੱਤਵਾਦ ’ਤੇ ਉੱਤਰ ਆਏ ਹਨ।

ਪਖਤੂਨ ਸਟੂਡੈਂਟ ਫੈਡਰੇਸ਼ਨ ਦੇ ਵਰਕਰਾਂ ਦੀ ਗ੍ਰਿਫ਼ਤਾਰੀ ਅਤੇ ਇਨਸਾਫ ਸਟੂਡੈਂਟ ਫੈਡਰੇਸ਼ਨ (ਆਈ. ਐੱਸ. ਐੱਫ.) ਜੋ ਕਿ ਸੱਤਾਧਾਰੀ ਪਾਰਟੀ ਦਾ ਵਿਦਿਆਰਥੀ ਧੜਾ ਹੈ, ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਨਾ ਇਹ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਰਾਜਸੀ ਸਰਕਾਰ ਪੁਲਸ ਨੂੰ ਆਪਣੇ ਰਾਜਨੀਤਕ ਹਿੱਤਾਂ ਨੂੰ ਸਾਧਣ ਲਈ ਵਰਤ ਰਹੀ ਹੈ।

Lalita Mam

This news is Content Editor Lalita Mam